ਭਾਰਤ ਆਈ ਅਫ਼ਗਾਨ ਸਿੱਖ ਮਹਿਲਾ ਦਾ ਦਰਦ; ਪੜ੍ਹਾਈ ਦਾ ਸਵਾਲ ਹੀ ਨਹੀਂ, ਘਰੋਂ ਬਾਹਰ ਕਦਮ ਨਹੀਂ ਰੱਖਿਆ

Sunday, Aug 07, 2022 - 05:29 PM (IST)

ਭਾਰਤ ਆਈ ਅਫ਼ਗਾਨ ਸਿੱਖ ਮਹਿਲਾ ਦਾ ਦਰਦ; ਪੜ੍ਹਾਈ ਦਾ ਸਵਾਲ ਹੀ ਨਹੀਂ, ਘਰੋਂ ਬਾਹਰ ਕਦਮ ਨਹੀਂ ਰੱਖਿਆ

ਨਵੀਂ ਦਿੱਲੀ– ਅਫ਼ਗਾਨਿਸਤਾਨ ’ਚ ਪਿਛਲੇ ਸਾਲ ਤਾਲਿਬਾਨ ਦੇ ਸੱਤਾ ’ਤੇ ਕਾਬਿਜ਼ ਹੋਣ ਮਗਰੋਂ 2 ਬੱਚਿਆਂ ਦੀ ਮਾਂ ਮਨਪ੍ਰੀਤ ਕੌਰ ਨੇ ਕਾਬੁਲ ਸਥਿਤ ਆਪਣੇ ਘਰ ਤੋਂ ਸ਼ਾਇਦ ਹੀ ਕਦੇ ਬਾਹਰ ਕਦਮ ਰੱਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦੀ ਦੁਨੀਆ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੁਨੀਆ 3 ਅਗਸਤ 2022 ਨੂੰ ਉਸ ਸਮੇਂ ਬਦਲ ਗਈ, ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਇੰਡੀਅਨ ਵਰਲਡ ਫੋਰਮ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ 28 ਅਫ਼ਗਾਨ ਸਿੱਖਾਂ ਦੇ ਇਕ ਸਮੂਹ ਨਾਲ ਭਾਰਤ ਪਹੁੰਚੇ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ

ਮਨਪ੍ਰੀਤ ਕੌਰ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਕਿਹਾ ਕਿ ਘੱਟ ਗਿਣਤੀ ਹੋਣ ਕਾਰਨ ਨਿਸ਼ਾਨਾ ਬਣਾਏ ਜਾਣ ਦਾ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਸੀ। ਕਾਬੁਲ ’ਚ ਸਿੱਖ ਅਤੇ ਹਿੰਦੂ ਪਰਿਵਾਰ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂਦੇ ਸਨ। ਪੂਜਾ ਅਸਥਾਨ ਸੁਰੱਖਿਅਤ ਨਹੀਂ ਹੈ। ‘ਗੁਰਦੁਆਰਾ ਕਰਤਾ-ਏ-ਪਰਵਾਨ’ ’ਤੇ 18 ਜੂਨ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ ਸੀ। ਸਾਡੇ ਬੱਚਿਆਂ ਦੇ ਘਰ ਤੋਂ ਬਾਹਰ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇਕਰ ਸਾਨੂੰ ਬਾਹਰ ਨਿਕਲਣਾ ਹੁੰਦਾ ਸੀ, ਤਾਂ ਸਾਨੂੰ ਆਪਣੇ ਚਿਹਰਿਆਂ ਨੂੰ ਢੱਕਣਾ ਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ’ਚ ਜ਼ਿਆਦਾਤਰ ਘੱਟ ਗਿਣਤੀ ਦੀ ਸਿੱਖਿਆ ਤੱਕ ਕੋਈ ਪਹੁੰਚ ਨਹੀਂ ਸੀ ਕਿਉਂਕਿ ਬੱਚਿਆਂ ਨੂੰ ਸੂਕਲ ਭੇਜਣ ਦਾ ਮਤਲਬ ਸੀ, ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾਉਣਾ।

ਇਹ ਵੀ ਪੜ੍ਹੋ- ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)

ਮਨਪ੍ਰੀਤ ਕੌਰ ਨੇ ਕਿਹਾ, ‘‘ਜੇਕਰ ਕੋਈ ਬੱਚਾ ਕਿਸੇ ਸਿੱਖਿਅਕ ਸੰਸਥਾ ’ਚ ਜਾਂਦਾ ਹੈ, ਤਾਂ ਉਸ ਨੂੰ ਉੱਥੇ ਪਰੇਸ਼ਾਨ ਕੀਤਾ ਜਾਂਦਾ ਹੈ। ਜੋ ਲੋਕ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਭਾਰਤ ਆ ਜਾਂਦੇ ਸਨ।’’  ਓਧਰ ਸਮਾਜਿਕ ਵਰਕਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤ ’ਚ ਅਜਿਹੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਅਤੇ ਉਨ੍ਹਾਂ ਨੂੰ ਕੰਮ ਮੁਹੱਈਆ ਕਰਾਉਣ ਦੀ ਨੀਤੀ ਬਣਾਉਣੀ ਚਾਹੀਦੀ ਹੈ। ਸਾਡੇ ਦੇਸ਼ ਇਨ੍ਹਾਂ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਚ ਸਮਰੱਥ ਹੈ।


author

Tanu

Content Editor

Related News