PM ਮੋਦੀ ਨਾਲ ਕਦੇ ਨਹੀਂ ਹੋਈ ਨਿੱਜੀ ਮੁਲਾਕਾਤ, ਕੰਗਨਾ ਰਣੌਤ ਦਾ ਵੱਡਾ ਖੁਲਾਸਾ

Saturday, Aug 31, 2024 - 06:40 PM (IST)

PM ਮੋਦੀ ਨਾਲ ਕਦੇ ਨਹੀਂ ਹੋਈ ਨਿੱਜੀ ਮੁਲਾਕਾਤ, ਕੰਗਨਾ ਰਣੌਤ ਦਾ ਵੱਡਾ ਖੁਲਾਸਾ

ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਫ਼ਿਲਮ ਅਭਿਨੇਤਰੀ ਕੰਗਨਾ ਰਣੌਤ ਨੇ ਇਕ ਅਹਿਮ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਦੇ ਨਿੱਜੀ ਤੌਰ 'ਤੇ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ। ਕੰਗਨਾ ਨੇ ਕਿਹਾ ਕਿ ਉਹ ਮੋਦੀ ਜੀ ਨੂੰ ਮਿਲਣਾ ਚਾਹੁੰਦੀ ਹੈ। ਉਹ ਇਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਪਰ ਹੁਣ ਤੱਕ ਉਸ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਕੰਗਨਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...

ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਕੰਗਨਾ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਦੇ ਗੱਲਬਾਤ ਹੋਈ ਹੈ ਹੁਣ ਤੁੱਕ। ਮੈਂ ਲੰਬੇ ਸਮੇਂ ਤੋਂ ਉਹਨਾਂ ਨਾਲ ਮੁਲਾਕਾਤ ਕਰਨ ਦੀ ਮੰਗ ਕਰ ਰਹੀ ਹਾਂ। ਮੇਰੀ ਹੁਣ ਤੱਕ ਉਹਨਾਂ ਨਾਲ ਜਨਤਕ ਥਾਂ 'ਤੇ ਹੀ ਮੀਟਿੰਗ ਹੋਈ ਹੈ। ਜਦੋਂ ਉਹ ਮੰਡੀ ਆਏ ਸਨ ਤਾਂ ਮੇਰੀ ਉਹਨਾਂ ਨਾਲ ਸਟੇਜ 'ਤੇ ਹੀ ਮੁਲਾਕਾਤ ਹੋਈ ਸੀ।'

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ਕੰਗਨਾ ਨੇ ਕਿਹਾ ਕਿ ਮੈਂ ਉਨ੍ਹਾਂ (ਸ੍ਰੀ ਮੋਦੀ ਜੀ) ਨੂੰ ਫੁੱਲ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਜੀ ਨਾਲ ਕਰੀਬ 15 ਮਿੰਟ ਮੁਲਾਕਾਤ ਕੀਤੀ ਅਤੇ ਫਿਰ ਉੱਥੋਂ ਚਲੇ ਗਏ। ਉਸ ਦਿਨ ਵੀ ਉਹ ਪੀਐੱਮ ਮੋਦੀ ਜੀ ਨੂੰ ਨਹੀਂ ਮਿਲ ਸਕੀ ਸੀ। ਮੈਂ ਤਬਾਹੀ ਦੇ ਸਮੇਂ ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਸੀ ਪਰ ਗ੍ਰਹਿ ਮੰਤਰੀ ਤੋਂ ਹੀ ਮਨਜ਼ੂਰੀ ਮਿਲੀ, ਜਦੋਂ ਕਿ ਸ਼੍ਰੀ ਮੋਦੀ ਨਾਲ ਮੁਲਾਕਾਤ ਹੁਣ ਤੱਕ ਸੰਭਵ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News