ਐਂਬੂਲੈਂਸ ਲਈ ਨਹੀਂ ਸਨ ਪੈਸੇ, ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ 50 ਕਿ.ਮੀ. ਦੂਰ ਸ਼ਮਸ਼ਾਨਘਾਟ ਲੈ ਕੇ ਪੁੱਜਾ ਪੁੱਤ
Thursday, Jan 05, 2023 - 04:17 PM (IST)
ਬੰਗਾਲ- ਪੱਛਮੀ ਬੰਗਾਲ ਵਿਚ ਵੀਰਵਾਰ ਨੂੰ ਇਕ ਭਾਵੁਕ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਮਾਂ ਦੀ ਮੌਤ ਮਗਰੋਂ ਐਂਬੂਲੈਂਸ ਦਾ ਕਿਰਾਇਆ ਨਾ ਹੋਣ 'ਤੇ ਮਜਬੂਰ ਪੁੱਤਰ ਆਪਣੇ ਮੋਢਿਆਂ 'ਤੇ ਮਾਂ ਦੀ ਲਾਸ਼ ਨੂੰ ਚੁੱਕ ਕੇ ਸ਼ਮਸ਼ਾਨਘਾਟ ਪੁੱਜਾ। ਬੇਬਸ ਪੁੱਤਰ ਆਪਣੀ ਮਾਂ ਦੀ ਲਾਸ਼ ਨੂੰ ਕੱਪੜੇ ਵਿਚ ਬੰਨ੍ਹ ਕੇ ਮੋਢਿਆਂ 'ਤੇ ਰੱਖ ਕੇ 50 ਕਿਲੋਮੀਟਰ ਦੂਰ ਸ਼ਮਸ਼ਾਨਘਾਟ ਲੈ ਗਿਆ। ਗਰੀਬ ਬਜ਼ੁਰਗ ਪਿਤਾ ਵੀ ਪੁੱਤਰ ਨਾਲ ਚਲਦਾ ਰਿਹਾ। ਘਟਨਾ ਜਲਪਾਈਗੁੜੀ ਜ਼ਿਲ੍ਹੇ ਦੇ ਕ੍ਰਾਨੀ ਇਲਾਕੇ ਦੀ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨਿਕ ਹਲਕਿਆਂ ਵਿਚ ਹਲ-ਚਲ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ
ਇਹ ਲਾਸ਼ ਜਲਪਾਈਗੁੜੀ ਜ਼ਿਲ੍ਹੇ ਦੇ ਕ੍ਰਾਨੀ ਡਵੀਜ਼ਨ ਵਾਸੀ ਲਕਸ਼ਮੀ ਰਾਣੀ ਦੀ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਜਲਪਾਈਗੁੜੀ ਸੁਪਰਸਪੈਸ਼ਲਿਸਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਸਥਾਨਕ ਐਂਬੂਲੈਂਸ ਨੇ ਲਾਸ਼ ਲੈ ਕੇ ਜਾਣ ਲਈ 3 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ। ਇਸ ਲਈ ਪੁੱਤਰ ਅਤੇ ਪਤੀ ਮ੍ਰਿਤਕ ਦੀ ਲਾਸ਼ ਮੋਢਿਆਂ 'ਤੇ ਚੁੱਕ ਕੇ ਸ਼ਮਸ਼ਾਨ ਪਹੁੰਚੇ।
ਇਹ ਵੀ ਪੜ੍ਹੋ- ਦੋਸਤੀ ਤੋੜਨ 'ਤੇ ਸਨਕੀ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਕੀਤੇ ਵਾਰ, CCTV 'ਚ ਕੈਦ ਹੋਈ ਘਟਨਾ