ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ

Wednesday, Mar 02, 2022 - 02:22 AM (IST)

ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ

ਨੈਸ਼ਨਲ ਡੈਸਕ-ਰੋਮਾਨੀਆ 'ਚ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਯੂਕ੍ਰੇਨ ਤੋਂ ਨਿਕਾਸੀ ਤੋਂ ਬਾਅਦ ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਲੋੜ ਨਹੀਂ ਹੈ। ਭਾਰਤੀ ਦੂਤਘਰ ਨੇ ਟਵੀਟ ਕੀਤਾ,''ਅਸੀਂ ਯੂਕ੍ਰੇਨ ਤੋਂ ਨਿਕਾਸੀ ਤੋਂ ਬਾਅਦ ਰੋਮਾਨੀਆ 'ਚ ਅਜੇ ਸ਼ਰਨ ਵਾਲੇ ਭਾਰਤੀ ਵਿਦਿਆਰਥੀਆਂ ਤੋਂ ਕੁਝ ਸਵਾਲ ਮਿਲੇ ਹਨ ਕਿ ਕੀ ਕੁਝ ਦਿਨਾਂ ਬਾਅਦ ਵੀਜ਼ੇ ਦੀ ਲੋੜ ਦੇ ਮੱਦੇਨਜ਼ਰ ਉਹ ਉਥੋਂ ਬਾਹਰ ਨਹੀਂ ਨਿਕਲ ਸਕਣਗੇ।

ਇਹ ਵੀ ਪੜ੍ਹੋ : ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ

ਦੂਤਘਰ ਨੇ ਕਿਹਾ ਕਿ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਤੋਂ ਬਾਹਰ ਨਿਕਲਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੁੱਧਗ੍ਰਸਤ ਦੇਸ਼ ਦਾ ਹਵਾਈ ਖੇਤਰ ਬੰਦ ਹੋਣ ਦੇ ਕਾਰਨ ਭਾਰਤ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗਦੀਆਂ ਉਸ ਦੀਆਂ (ਯੂਕ੍ਰੇਨ ਦੀਆਂ) ਸਰਹੱਦੀ ਚੌਕੀਆਂ ਰਾਹੀਂ ਉਥੋਂ ਬਾਹਰ ਕੱਢ ਰਿਹਾ ਹੈ।

ਇਹ ਵੀ ਪੜ੍ਹੋ :  ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ

ਯੂਕ੍ਰੇਨ ਦੇ ਇਨ੍ਹਾਂ ਗੁਆਂਢੀ ਦੇਸ਼ਾਂ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਭਾਰਤੀਆਂ ਨੂੰ ਦੇਸ਼ ਵਾਪਸ ਲਿਆਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਨਾਂ 'ਆਪਰੇਸ਼ਨ ਗੰਗਾ' ਰੱਖਿਆ ਗਿਆ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੂਰਬੀ ਯੂਰਪੀਅਨ ਦੇ ਇਸ ਯੁੱਧਗ੍ਰਸਤ ਦੇਸ਼ ਦੇ ਖਾਰਕੀਵ ਸ਼ਹਿਰ 'ਚ ਮੰਗਲਵਾਰ ਸਵੇਰੇ ਗੋਲੀਬਾਰੀ 'ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਤਣਾਅ ਦਰਮਿਆਨ ਤਾਈਵਾਨ ਪਹੁੰਚੇ ਅਮਰੀਕਾ ਦੇ ਸਾਬਕਾ ਚੋਟੀ ਦੇ ਰੱਖਿਆ ਅਧਿਕਾਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News