ਮੇਰੇ ਨਾਂ ''ਤੇ ਘਰ ਨਹੀਂ ਹੈ ਪਰ ਮੇਰੀ ਸਰਕਾਰ ਨੇ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾ ਦਿੱਤਾ: PM ਮੋਦੀ

Wednesday, Sep 27, 2023 - 04:53 PM (IST)

ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਨਾਂ 'ਤੇ ਕੋਈ ਘਰ ਨਹੀਂ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀਆਂ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾ ਦਿੱਤਾ। ਦੋ ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਸੂਬੇ ਦੇ ਆਦਿਵਾਸੀ ਬਹੁਲ ਛੋਟਾ ਉਦੈਪੁਰ ਜ਼ਿਲ੍ਹੇ ਦੇ ਬੋਡੇਲੀ ਸ਼ਹਿਰ 'ਚ ਸਿੱਖਿਆ ਖੇਤਰ ਨਾਲ ਸਬੰਧਤ 4500 ਕਰੋੜ ਰੁਪਏ ਦੇ ਪ੍ਰਾਜੈਕਟਾਂ ਸਮੇਤ 5000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। 

ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਮਹੱਤਵਪੂਰਨ ਸਮਾਂ ਬਿਤਾਇਆ ਹੈ, ਮੈਂ ਗਰੀਬ ਲੋਕਾਂ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਜਾਣਦਾ ਹਾਂ ਅਤੇ ਮੈਂ ਹਮੇਸ਼ਾ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਮੈਂ ਸੰਤੁਸ਼ਟ ਹਾਂ ਕਿਉਂਕਿ ਮੇਰੀ ਸਰਕਾਰ ਨੇ ਦੇਸ਼ ਭਰ ਵਿਚ ਲੋਕਾਂ ਲਈ 4 ਕਰੋੜ ਘਰ ਬਣਾਏ ਹਨ।

ਇਹ ਵੀ ਪੜ੍ਹੋ-  ਦਿੱਲੀ ਜਿਊਲਰੀ ਡਕੈਤੀ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ, 25 ਕਰੋੜ ਦੇ ਗਹਿਣੇ ਲੁੱਟ ਚੋਰ ਹੋਏ ਫ਼ਰਾਰ

ਪਿਛਲੀਆਂ ਸਰਕਾਰਾਂ ਦੇ ਉਲਟ ਗਰੀਬਾਂ ਲਈ ਇਕ ਘਰ ਸਾਡੇ ਲਈ ਸਿਰਫ ਇਕ ਗਿਣਤੀ ਨਹੀਂ ਹੈ। ਅਸੀਂ ਗਰੀਬਾਂ ਲਈ ਘਰ ਬਣਾ ਕੇ ਉਨ੍ਹਾਂ ਨੂੰ ਸਨਮਾਨ ਪ੍ਰਦਾਨ ਕਰਨ ਦਾ ਕੰਮ ਕਰਦੇ ਹਾਂ। ਅਸੀਂ ਗਰੀਬਾਂ ਦੀਆਂ ਲੋੜਾਂ ਮੁਤਾਬਕ ਘਰ ਬਣਾ ਰਹੇ ਹਾਂ, ਉਹ ਵੀ ਬਿਨਾਂ ਕਿਸੇ ਵਿਚੌਲੇ ਦੇ। ਲੱਖਾਂ ਘਰ ਬਣਾਏ ਗਏ ਅਤੇ ਇਹ ਔਰਤਾਂ ਦੇ ਨਾਂ 'ਤੇ ਰਜਿਸਟਰਡ ਕੀਤੇ ਗਏ। ਹਾਲਾਂਕਿ ਮੇਰੇ ਨਾਂ 'ਤੇ ਘਰ ਨਹੀਂ ਹੈ ਪਰ ਮੇਰੀ ਸਰਕਾਰ ਨੇ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾ ਦਿੱਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News