ਮੈਂ ਤੁਹਾਨੂੰ ਬਚਨ ਦਿੰਦਾ ਹਾਂ ਕਿ ਮਹਾਰਾਸ਼ਟਰ ’ਚ NRC ਲਾਗੂ ਨਹੀਂ ਹੋਵੇਗਾ : ਊਧਵ ਠਾਕਰੇ

Tuesday, Dec 24, 2019 - 01:55 AM (IST)

ਮੈਂ ਤੁਹਾਨੂੰ ਬਚਨ ਦਿੰਦਾ ਹਾਂ ਕਿ ਮਹਾਰਾਸ਼ਟਰ ’ਚ NRC ਲਾਗੂ ਨਹੀਂ ਹੋਵੇਗਾ : ਊਧਵ ਠਾਕਰੇ

ਮੁੰਬਈ -  ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਇਥੇ ਰਾਜ ਵਿਧਾਨ ਸਭਾ ਦੇ ਮੁਸਲਿਮ ਮੈਂਬਰਾਂ, ਮੁਸਲਿਮ ਵਿਦਵਾਨਾਂ ਅਤੇ ਮੁਸਲਿਮ ਬੁੱਧੀਜੀਵੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬਚਨ ਦਿੰਦੇ ਹਨ ਕਿ ਸ਼ਹਿਰੀਆਂ ਬਾਰੇ ਕੌਮੀ ਰਜਿਸਟਰ ਦਾ ਕਾਨੂੰਨ ਮਹਾਰਾਸ਼ਟਰ ਵਿਚ ਲਾਗੂ ਨਹੀਂ ਹੋਵੇਗਾ। ਉਨ੍ਹਾਂ ਨੇ ਮੁਸਲਿਮ ਵਿਦਵਾਨਾਂ ਦੇ ਇਕੱਠ ਵਿਚ ਅਪੀਲ ਕੀਤੀ ਕਿ ਉਹ ਆਪਣੀਆਂ ਰੋਸ ਕਾਰਵਾਈਆਂ ਨੂੰ ਬੰਦ ਕਰ ਦੇਣ ਕਿਉਂਕਿ ਉਨ੍ਹਾਂ ਦੇ ਰੋਸ ਦੀ ਆਵਾਜ਼ ਹਕੂਮਤ ਦੇ ਸਦਨਾਂ ਵਿਚ ਪਹੁੰਚ ਚੁੱਕੀ ਹੈ। ਮੁੰਬਈ ਦੇ ਸਹਿਆਦਰੀ ਗੈਸਟ ਹਾਊਸ ਵਿਚ ਆਯੋਜਿਤ ਇਸ ਮੀਟਿੰਗ ਵਿਚ ਸ਼੍ਰੀ ਠਾਕਰੇ ਨੇ ਕਿਹਾ ਕਿ ਇਹ ਮਾਮਲਾ ਪੂਰੇ ਦੇਸ਼ ਦਾ ਹੈ ਪਰ ਮਹਾਰਾਸ਼ਟਰ ਵਿਚ ਮੁਸਲਮਾਨਾਂ ਨੂੰ ਕਿਸੇ ਕਿਸਮ ਦਾ ਖੌਫਜਦਾ ਜਾਂ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ। n


author

Inder Prajapati

Content Editor

Related News