ਵੈਕਸੀਨ ਦੇ 2 ਡੋਜ਼ ਲੈਣ ਤੋਂ ਬਾਅਦ ਬੂਸਟਰ ਦੀ ਲੋੜ ਨਹੀਂ

Friday, Aug 13, 2021 - 02:19 AM (IST)

ਵੈਕਸੀਨ ਦੇ 2 ਡੋਜ਼ ਲੈਣ ਤੋਂ ਬਾਅਦ ਬੂਸਟਰ ਦੀ ਲੋੜ ਨਹੀਂ

ਨਵੀਂ ਦਿੱਲੀ/ਲੰਡਨ : ਆਕਸਫੋਰਡ ਵੈਕਸੀਨ ਗਰੁੱਪ ਦੇ ਨਿਵੇਸ਼ਕ ਡਾ. ਐਂਡ੍ਰਿਊ ਪੋਲਾਰਡ ਨੇ ਦਾਅਵਾ ਕੀਤਾ ਹੈ ਕਿ ਕੋਵਿਡ ਨਾਲ ਲੜਨ ਦੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਭਾਰਤ ਵਿਚ ਡੈਲਟਾ ਵੇਰੀਐਂਟ ਕਾਰਨ ਆਈ ਤਬਾਹਕਾਰੀ ਦੂਜੀ ਲਹਿਰ ਦੌਰਾਨ ਵੈਕਸੀਨ ਨੇ ਲਗਾਤਾਰ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੇ ਬੂਸਟਰ ਦੀ ਲੋੜ ਨਹੀਂ। ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਡਾ. ਐਂਡ੍ਰਿਊ ਪੋਲਾਰਡ ਨੇ ਕਿਹਾ ਕਿ ਆਕਸਫੋਰਡ-ਐਸਟ੍ਰਾਜੇਨੇਕਾ ਵੈਕਸੀਨ ਤੋਂ ਸਾਨੂੰ 90 ਫੀਸਦੀ ਤੋਂ ਵੱਧ ਸੁਰੱਖਿਆ ਮਿਲ ਰਹੀ ਹੈ। ਯੂ. ਕੇ. ਵਿਚ ਅਧਿਐਨ ਦੌਰਾਨ ਦੇਖਿਆ ਗਿਆ ਹੈ ਕਿ ਵੈਕਸੀਨੇਸ਼ਨ ਤੋਂ ਬਾਅਦ ਲੋਕਾਂ ਨੂੰ ਗੰਭੀਰ ਬੀਮਾਰੀ ਨਹੀਂ ਹੋਈ, ਨਾ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਪਈ ਅਤੇ ਉਨ੍ਹਾਂ ਨੂੰ ਮੌਤ ਤੋਂ ਵੀ ਬਚਾਅ ਲਿਆ ਗਿਆ।

ਇਹ ਵੀ ਪੜ੍ਹੋ - 'ਹਾਂ ਮੈਂ ਦੋਸ਼ੀ ਹਾਂ, ਜੇਕਰ...', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ 'ਤੇ ਹਮਲਾ

ਵੈਕਸੀਨੇਟਿਡ ਲੋਕ ਵੀ ਹੋ ਸਕਦੇ ਹਨ ਪ੍ਰਭਾਵਿਤ
ਡਾ. ਐਂਡ੍ਰਿਊ ਪੋਲਾਰਡ ਕਹਿੰਦੇ ਹਨ ਕਿ ਸਾਡੇ ਕੋਲ ਕੁਝ ਅਜਿਹੇ ਅੰਕੜੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਟੀਕਾ ਲਾਇਆ ਗਿਆ ਹੈ, ਉਹ ਅਜੇ ਵੀ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਡੈਲਟਾ ਵੇਰੀਐਂਟ ਦੇ ਨਾਲ ਨਵੀਨਤਮ ਡਾਟਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਜਿਹੜੇ ਵਿਅਕਤੀ ਵਾਇਰਸ ਪ੍ਰਭਾਵਿਤ ਹਨ, ਉਹ ਬਹੁਤ ਘੱਟ ਸਮੇਂ ਲਈ ਓਨੀ ਹੀ ਮਾਤਰਾ ਵਿਚ ਵਾਇਰਸ ਛੱਡ ਸਕਦੇ ਹਨ, ਜਿੰਨਾ ਇਕ ਗੈਰ-ਟੀਕਾਕ੍ਰਿਤ ਵਿਅਕਤੀ ਛੱਡਦਾ ਹੈ। ਉਹ ਕਹਿੰਦੇ ਹਨ ਕਿ ਮੌਜੂਦਾ ਟੀਕਿਆਂ ਦੀ 90 ਫੀਸਦੀ ਸੁਰੱਖਿਆ ਦੇ ਨਾਲ ਸਾਨੂੰ ਡੈਲਟਾ ਵੇਰੀਐਂਟ ਖਿਲਾਫ ਵੱਖਰੇ ਤੌਰ ’ਤੇ ਟੀਕਾ ਤਿਆਰ ਕਰਨ ਦੀ ਲੋੜ ਨਹੀਂ। ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਕਿ ਅਸੀਂ ਡੈਲਟਾ ਵੇਰੀਐਂਟ ਤੋਂ ਬਚਾਅ ’ਚ ਕੋਈ ਲਾਪ੍ਰਵਾਹੀ ਵਰਤੀ ਹੋਵੇ, ਇਸ ਲਈ ਵੱਖਰੇ ਤੌਰ ’ਤੇ ਟੀਕਾ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਨੂੰ ਹਰ ਚੀਜ਼ ਦੀ ਨਿਗਰਾਨੀ ਵਿਸ਼ਵ ਪੱਧਰ ’ਤੇ ਕਰਨੀ ਪਵੇਗੀ ਅਤੇ ਟੀਕਾਕ੍ਰਿਤ ਆਬਾਦੀ ਲਈ ਨਵਾਂ ਵੇਰੀਐਂਟ ਇਕ ਟੈਸਟ ਹੋਵੇਗਾ।

ਇਹ ਵੀ ਪੜ੍ਹੋ - ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ

ਵੈਕਸੀਨ ਦੀ ਪਹਿਲੀ ਡੋਜ਼ ਜ਼ਰੂਰੀ
ਪੋਲਾਰਡ ਦੱਸਦੇ ਹਨ ਕਿ ਨਵੇਂ ਵੇਰੀਐਂਟ ਨਾਲ ਅਸੀਂ ਦੇਖਿਆ ਕਿ ਹਲਕੀ ਬੀਮਾਰੀ ਖਿਲਾਫ ਟੀਕੇ ਤੋਂ ਬਚਾਅ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਬਹੁਤ ਜ਼ਿਆਦਾ ਫਿਕਰਮੰਦ ਹੋਣਾ ਚਾਹੀਦਾ ਹੈ ਪਰ ਨਾਲ ਹੀ ਗੰਭੀਰ ਬੀਮਾਰੀ ’ਤੇ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਇਕ ਡੋਜ਼ ਲੈਣ ਤੋਂ ਬਾਅਦ ਜੋਖਿਮ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੰ ਦੂਜੀ ਡੋਜ਼ ਲੈਣ ’ਤੇ ਥੋੜ੍ਹੀ ਸੁਰੱਖਿਆ ਹੋਰ ਮਿਲ ਜਾਂਦੀ ਹੈ ਪਰ ਪਹਿਲੀ ਡੋਜ਼ ਬਹੁਤ ਜ਼ਿਆਦਾ ਅਹਿਮ ਹੈ।

ਇਹ ਵੀ ਪੜ੍ਹੋ - ਊਧਵ ਸਰਕਾਰ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ, ਸਕੂਲਾਂ ਦੀਆਂ ਫੀਸਾਂ 'ਚ 15% ਕਟੌਤੀ ਦਾ ਦਿੱਤਾ ਹੁਕਮ

ਪੋਲੀਓ ਨਾਲੋਂ ਜ਼ਿਆਦਾ ਆਸਾਨ ਹੈ ਕੋਵਿਡ ਮਹਾਮਾਰੀ ਨਾਲ ਨਜਿੱਠਣਾ
ਪੋਲੀਓ ਦੇ ਮੁਕਾਬਲੇ ਵਿਸ਼ਵ ਪੱਧਰ ’ਤੇ ਕੋਵਿਡ-19 ਦਾ ਖਾਤਮਾ ਜ਼ਿਆਦਾ ਵਿਵਹਾਰਕ ਹੈ ਪਰ ਚੇਚਕ ਦੀ ਤੁਲਨਾ ’ਚ ਇਸ ਨੂੰ ਰੋਕ ਸਕਣਾ ਮੁਸ਼ਕਲ ਹੈ। ‘ਬੀ. ਐੱਮ. ਜੇ. ਗਲੋਬਲ ਹੈਲਥ’ ਜਰਨਲ ਵਿਚ ਛਪੇ ਇਕ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਨਿਊਜ਼ੀਲੈਂਡ ’ਚ ਓਟਾਗੋ ਯੂਨੀਵਰਸਿਟੀ ਵੈਲਿੰਗਟਨ ਦੇ ਲੋਕ-ਸਿਹਤ ਮਾਹਿਰਾਂ ਨੇ ਵਰਣਨ ਕੀਤਾ ਕਿ ਟੀਕਾਕਰਨ ਜਨਤਕ ਪੱਧਰ ’ਤੇ ਸਿਹਤ ਦੇਖਭਾਲ ਉਪਾਅ ਤੇ ਟੀਚੇ ਨੂੰ ਪ੍ਰਾਪਤ ਕਰਨ ’ਚ ਕੋਵਿਡ-19 ਦੇ ਖਾਤਮੇ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਸੰਭਵ ਬਣਾਉਂਦੇ ਹਨ। ਲੇਖਕਾਂ ਨੇ ਕੋਵਿਡ-19 ਦੇ ਖਾਤਮੇ ਦੀ ਵਿਵਹਾਰਕਤਾ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਨੂੰ ਦੁਨੀਆ ਭਰ ਵਿਚ ਸਿਫਰ ਮਾਮਲੇ ਤਕ ਲਿਆਉਣ ਦੇ ਸਥਾਈ ਖਾਤਮੇ ਦੇ ਯੋਗ ਬਣਾਇਆ। ਉਨ੍ਹਾਂ ਇਸ ਟੀਚੇ ਨੂੰ ਪ੍ਰਾਪਤ ਕਰਨ ’ਚ ਮਦਦਗਾਰ ਤਕਨੀਕੀ, ਸਮਾਜਿਕ-ਸਿਆਸੀ ਤੇ ਆਰਥਿਕ ਕਾਰਨਾਂ ਸਮੇਤ ਕਈ ਪਹਿਲੂਆਂ ਦੀ ਵਰਤੋਂ ਕਰਦਿਆਂ ਇਸ ਦੀ ਤੁਲਨਾ 2 ਹੋਰ ਇਨਫੈਕਸ਼ਨ ਵਾਲੀਆਂ ਬੀਮਾਰੀਆਂ ਚੇਚਕ ਤੇ ਪੋਲੀਓ ਨਾਲ ਕੀਤੀ, ਜਿਨ੍ਹਾਂ ਦੇ ਟੀਕੇ ਮੁਹੱਈਆ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News