ਹਰਿਆਣਾ ’ਚ 10 ਸਾਲ ਪੁਰਾਣੇ ਡੀਜ਼ਲ, 15 ਸਾਲ ਪੁਰਾਣੇ ਪੈਟਰੋਲ ਵਾਹਨਾਂ ’ਤੇ ਨਹੀਂ ਲੱਗੇਗੀ ਰੋਕ: ਖੱਟੜ

Wednesday, Mar 02, 2022 - 12:19 PM (IST)

ਹਰਿਆਣਾ ’ਚ 10 ਸਾਲ ਪੁਰਾਣੇ ਡੀਜ਼ਲ, 15 ਸਾਲ ਪੁਰਾਣੇ ਪੈਟਰੋਲ ਵਾਹਨਾਂ ’ਤੇ ਨਹੀਂ ਲੱਗੇਗੀ ਰੋਕ: ਖੱਟੜ

ਕਰਨਾਲ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਸੰਚਾਲਨ ’ਤੇ ਪਾਬੰਦੀ ਸਿਰਫ਼ ਗੁਰੂਗ੍ਰਾਮ ’ਚ ਆਟੋ ’ਤੇ ਲਾਗੂ ਕੀਤੀ ਗਈ ਹੈ ਹੋਰ ਕਿਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੈ। ਉਨ੍ਹਾਂ ਮਹਾਸ਼ਿਵਰਾਤਰੀ ਮੌਕੇ ਪ੍ਰਾਚੀਨ ਸ਼ਿਵ ਮੰਦਰ ’ਚ ਭੋਲੇ ਬਾਬਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ ਅਤੇ ਨਾਲ ਹੀ 33.77 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ 30 ਸੀ.ਐੱਨ.ਜੀ.ਆਧਾਰਿਤ ਟਿੱਪਰਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। 

ਪੁਰਾਣੇ ਵਾਹਨਾਂ ਦੀ ਮਿਆਦ ਨੂੰ ਲੈ ਕੇ ਕਿਸਾਨ ਸੰਗਠਨਾਂ ਦੇ ਵਿਰੋਧ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਸਾਫ ਕੀਤਾ ਕਿ ਐੱਨ.ਜੀ.ਟੀ. ਦੇ ਨੋਟਿਸ ’ਤੇ ਡੀਜ਼ਲ ਨਾਲ ਚੱਲਣ ਵਾਲੇ 10 ਸਾਲ ਪੁਰਾਣੇ ਅਤੇ ਪੈਟਰੋਲ ਨਾਲ ਚੱਲਣ ਵਾਲੇ 15 ਸਾਲ ਪੁਰਾਣੇ ਆਟੋ ’ਤੇ ਸਿਰਫ਼ ਗੁਰੂਗ੍ਰਾਮ ’ਚ ਹੀ ਇਹ ਪਾਬੰਦੀ ਲਾਗੂ ਕੀਤੀ ਗਈ ਹੈ।

ਕਰਨਾਲ ਨੂੰ ਸੀ.ਐੱਨ.ਆਰ. ਤੋਂ ਬਾਹਰ ਹੋਣ ਤੋਂ ਨਹੀਂ ਰੋਕ ਪਾਉਣ ਦੇ ਵਿਸ਼ੇ ਦੇ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕਰਨਾਲ ਨੂੰ ਐੱਨ.ਸੀ.ਆਰ ਤੋਂ ਬਾਹਰ ਕਰਨ ਦੀ ਮੰਗ ਹੀ ਉਨ੍ਹਾਂ ਨੇ ਕੀਤੀ ਹੈ ਕਿਉਂਕਿ ਦਿੱਲੀ ਤੋਂ ਜ਼ਿਆਦਾ ਦੂਰੀ ਦੇ ਖੇਤਰਾਂ ਨੂੰ ਇਸਦਾ ਲਾਭ ਨਹੀਂ ਮਿਲਦਾ। ਕਰਨਾਲ ਦੇ ਉਧਮੀ, ਭੱਠਾ ਸੰਚਾਲਕ ਅਤੇ ਹੋਰ ਵਪਾਰੀਆਂ ਨੂੰ ਪਰੇਸ਼ਾਨੀ ਸੀ, ਲੋਕਾਂ ਦੀ ਮੰਗ ’ਤੇ ਹੀ ਉਨ੍ਹਾਂ ਨੇ ਇਸਦੀ ਕੋਸ਼ਿਸ਼ ਕੀਤੀ। 


author

Rakesh

Content Editor

Related News