ਝਾਰਖੰਡ ਪੁਲਸ ਦਾ ਅਣਮਨੁੱਖੀ ਚਿਹਰਾ, ਗੱਡੀ ਪਿੱਛੇ ਸਟ੍ਰੈਚਰ ਬੰਨ੍ਹ ਲਾਸ਼ ਨੂੰ ਹਾਈਵੇਅ ਤੋਂ ਲੈ ਗਈ ਥਾਣੇ
Thursday, Jan 07, 2021 - 02:15 AM (IST)
ਰਾਂਚੀ - ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਪੁਲਸ ਅਤੇ ਸਿਹਤ ਵਿਭਾਗ ਦਾ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਇੱਥੇ ਪੁਲਸ ਆਪਣੀ ਗੱਡੀ ਪਿੱਛੇ ਸਟ੍ਰੈਚਰ 'ਤੇ ਲਾਸ਼ ਨੂੰ ਬੰਨ੍ਹ ਕੇ ਹਾਈਵੇਅ ਤੋਂ ਥਾਣੇ ਲੈ ਗਈ।
ਦਰਅਸਲ, ਮਾਂਡੂ ਦੇ ਥਾਣਾ ਇੰਚਾਰਜ ਸ਼ਸ਼ੀ ਪ੍ਰਕਾਸ਼ ਨੂੰ ਰਾਤ ਕਰੀਬ 12 ਵਜੇ ਫੋਨ 'ਤੇ ਸੂਚਨਾ ਮਿਲੀ ਕਿ ਬਲਸਗਰਾ ਮੋੜ ਦੇ ਕੋਲ ਇੱਕ ਹਾਦਸਾ ਹੋਇਆ ਹੈ, ਜਿਸ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੈਟਰੋਲਿੰਗ ਪਾਰਟੀ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ- ਵੀਡੀਓ ਕਾਲ ਨੂੰ ਐਡਿਟ ਕਰ ਬਣਾਉਂਦੇ ਸਨ ਅਸ਼ਲੀਲ ਵੀਡੀਓ, 6 ਗ੍ਰਿਫਤਾਰ
ਬਾਈਕ ਸਵਾਰ ਰਾਮੇਸ਼ਵਰ ਰਾਮ ਦੀ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਲਾਸ਼ ਦੀ ਹਾਲਤ ਕਾਫ਼ੀ ਬੁਰੀ ਹੋ ਚੁੱਕੀ ਸੀ। ਸੂਚਨਾ ਤੋਂ ਬਾਅਦ ਮਾਂਡੂ ਪੁਲਸ ਨੇ ਮਾਂਡੂ ਹਸਪਤਾਲ ਦੇ ਡਾਕਟਰਾਂ ਤੋਂ ਲਾਸ਼ ਨੂੰ ਘਟਨਾ ਸਥਾਨ ਤੋਂ ਲਿਆਉਣ ਲਈ ਐਂਬੁਲੈਂਸ ਦੀ ਮੰਗ ਕੀਤੀ ਪਰ ਐਂਬੁਲੈਂਸ ਨਹੀਂ ਸੀ।
ਇਹ ਵੀ ਪੜ੍ਹੋ- ਲਵ ਜਿਹਾਦ ਕਾਨੂੰਨ ਮਾਮਲੇ 'ਚ ਜਮੀਅਤ ਉਲੇਮਾ-ਏ-ਹਿੰਦ SC ਪਹੁੰਚਿਆ
ਪੁਲਸ ਹਸਪਤਾਲ ਤੋਂ ਸਿਰਫ ਸਟ੍ਰੈਚਰ ਲੈ ਕੇ ਘਟਨਾ ਸਥਲ 'ਤੇ ਪਹੁੰਚੀ ਅਤੇ ਲਾਸ਼ ਨੂੰ ਸਟ੍ਰੈਚਰ 'ਤੇ ਹੀ ਰੱਖ ਕੇ ਆਪਣੀ ਗੱਡੀ ਪਿੱਛੇ ਬੰਨ੍ਹ ਕੇ ਥਾਣੇ ਲੈ ਆਈ। ਪੁਲਸ ਦੀ ਇਸ ਕਰਤੂਤ ਨੂੰ ਜ਼ਿਲ੍ਹੇ ਦੇ SP ਪ੍ਰਭਾਤ ਕੁਮਾਰ ਨੇ ਗੰਭੀਰਤਾ ਨਾਲ ਲਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।