ਐੱਨ.ਐੱਮ.ਸੀ. ਬਿੱਲ ਦੇ ਵਿਰੋਧ ''ਚ ਦਿੱਲੀ ਸਮੇਤ ਦੇਸ਼ ਭਰ ਦੇ ਡਾਕਟਰ ਹੜਤਾਲ ''ਤੇ

Thursday, Aug 01, 2019 - 01:56 PM (IST)

ਐੱਨ.ਐੱਮ.ਸੀ. ਬਿੱਲ ਦੇ ਵਿਰੋਧ ''ਚ ਦਿੱਲੀ ਸਮੇਤ ਦੇਸ਼ ਭਰ ਦੇ ਡਾਕਟਰ ਹੜਤਾਲ ''ਤੇ

ਨਵੀਂ ਦਿੱਲੀ— ਰਾਸ਼ਟਰੀ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਬਿੱਲ ਦੇ ਵਿਰੋਧ 'ਚ ਅੱਜ ਯਾਨੀ ਵੀਰਵਾਰ ਨੂੰ ਦਿੱਲੀ ਦੇ ਏਮਜ਼, ਸਫ਼ਦਰਗੰਜ, ਆਰ.ਐੱਮ.ਐੱਲ. ਸਮੇਤ ਕਈ ਹਸਪਪਤਾਲਾਂ 'ਚ ਡਾਕਟਰ ਹੜਤਾਲ 'ਤੇ ਹਨ। ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਹਸਪਤਾਲਾਂ ਦੇ ਡਾਕਟਰ ਵੀ ਇਸ 'ਚ ਸ਼ਾਮਲ ਹਨ। ਇਸ ਦੇ ਨਾਲ ਹੀ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਇਕ ਦਿਨ ਦੀ ਹੜਤਾਲ 'ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਦਿੱਲੀ ਸਮੇਤ ਦੇਸ਼ ਭਰ ਦੇ ਡਾਕਟਰਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਅਪੀਲ ਕੀਤੀ ਹੈ। ਇਸ ਕਾਰਨ 30 ਤੋਂ 40 ਹਜ਼ਾਰ ਮਰੀਜ਼ਾਂ ਨੂੰ ਇਲਾਜ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਤਿੰਨਾਂ ਹੀ ਹਸਪਤਾਲ 'ਚ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਏਮਜ਼ 'ਚ ਹੜਤਾਲ 'ਤੇ ਬੈਠੇ ਰੈਜੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਐੱਨ.ਐੱਮ.ਸੀ. ਬਿੱਲ ਰਾਸ਼ਟਰਵਿਰੋਧੀ, ਸਿਹਤ ਵਿਰੋਧੀ ਅਤੇ ਗਰੀਬ ਵਿਰੋਧੀ ਹੈ। ਹੜਤਾਲ 'ਤੇ ਬੈਠੇ ਰੈਜੀਡੈਂਟ ਡਾਕਟਰਾਂ ਨੇ ਕਿਹਾ ਕਿ ਸਾਡੀ ਹੜਤਾਲ ਐੱਨ.ਐੱਮ.ਸੀ. ਬਿੱਲ ਦੇ ਕੁਝ ਪ੍ਰਬੰਧਾਂ ਨੂੰ ਲੈ ਕੇ ਹੈ। ਰੈਜੀਡੈਂਟ ਡਾਕਟਰਟ ਕੰਮ ਨਹੀਂ ਕਰ ਰਹੇ ਹਨ। ਫੈਕਲਟੀ ਅਤੇ ਸਲਾਹਕਾਰ ਸੇਵਾਵਾਂ ਦੇ ਰਹੇ ਹਨ। ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਹੈ ਤਾਂ ਇਹ ਡਾਕਟਰੀ ਖੇਤਰ ਦਾ ਕਾਲਾ ਦਿਵਸ ਹੋਵੇਗਾ।PunjabKesariਕਰੀਬ 10 ਹਜ਼ਾਰ ਤੋਂ ਵਧ ਡਾਕਟਰਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ। ਪੁਲਸ ਨੂੰ ਲਿਖੇ ਪੱਤਰ 'ਚ ਇਹ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ ਦਿੱਲੀ ਏਮਜ਼ ਦੀ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ.ਡੀ.ਏ.) ਨੇ ਪ੍ਰਬੰਧਨ ਨੂੰ ਹੜਤਾਲ ਦੀ ਸੂਚਨਾ ਦਿੱਤੀ ਤਾਂ ਮੈਡੀਕਲ ਸੁਪਰਡੈਂਟ ਨੇ ਤੁਰੰਤ ਐਮਰਜੈਂਸੀ ਬੈਠਕ ਬੁਲਾਈ। ਬੈਠਕ 'ਚ ਏਮਜ਼ ਪ੍ਰਬੰਧਨ ਨੇ 10 ਲੇਅਰ ਇੰਤਜ਼ਾਮ ਕੀਤੇ ਹਨ।PunjabKesariਏਮਜ਼ ਅਨੁਸਾਰ ਜੇਕਰ ਰਾਜ ਸਭਾ 'ਚ ਬਿੱਲ ਪੇਸ਼ ਹੋਣ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣੀਆਂ ਤਾਂ ਇਸ ਲਈ ਕਾਫੀ ਨੁਕਸਾਨਦਾਇਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਫੈਡਰੇਸਨ ਆਫ ਰੈਜੀਡੈਂਟ ਐਸੋਸੀਏਸ਼ਨ ਦੇ ਰਾਸ਼ਟਰੀ ਸੁਪਰਡੈਂਟ ਡਾ. ਸੁਮੇਧ ਨੇ ਕਿਹਾ ਕਿ ਬਿੱਲ 'ਚ ਨੀਟ ਪੀ.ਜੀ. ਅਤੇ ਐਗਜਿਟ ਪ੍ਰੀਖਿਆ ਤੋਂ ਇਲਾਵਾ ਨਿੱਜੀ ਮੈਡੀਕਲ ਕਾਲਜਾਂ 'ਚ ਸਿਰਫ਼ 50 ਫੀਸਦੀ ਸੀਟਾਂ 'ਤੇ ਫੀਸ ਕੰਟਰੋਲ ਵਰਗੇ ਕਾਨੂੰਨ ਗਲਤ ਹਨ।


author

DIsha

Content Editor

Related News