ਨਿਤੀਸ਼ ਨੇ ਕਿਹਾ- ਜਨਤਾ ਨੇ NDA ਨੂੰ ਜਨਾਦੇਸ਼ ਦਿੱਤਾ ਹੈ ਅਤੇ ਉਹ ਸਰਕਾਰ ਬਣਾਏਗੀ
Thursday, Nov 12, 2020 - 08:37 PM (IST)
ਪਟਨਾ - ਬਿਹਾਰ ਵਿਧਾਨ ਸਭਾ ਚੋਣਾਂ 'ਚ ਐੱਨ.ਡੀ.ਏ. ਨੇ ਪੂਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਇੱਕ ਵਾਰ ਫਿਰ ਸੂਬੇ 'ਚ ਨਿਤੀਸ਼ ਕੁਮਾਰ ਦੀ ਅਗਵਾਈ 'ਚ ਸਰਕਾਰ ਬਣਨ ਵਾਲੀ ਹੈ। ਹੁਣ ਨਿਤੀਸ਼ ਕੁਮਾਰ ਸੱਤਵੀਂ ਵਾਰ ਦਿਵਾਲੀ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ। ਵੀਰਵਾਰ ਨੂੰ ਜੇਡੀਊ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਨਿਤੀਸ਼ ਕੁਮਾਰ ਨੇ ਮੁਲਾਕਾਤ ਕੀਤੀ। ਨਿਤੀਸ਼ ਕੁਮਾਰ ਦੀ ਵਿਧਾਇਕਾਂ ਨਾਲ ਮੁਲਾਕਾਤ ਪਟਨਾ 'ਚ ਜੇਡੀਊ ਦੇ ਦਫਤਰ 'ਚ ਹੋਈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਕਿ ਸਹੁੰ ਚੁੱਕਣ ਦਾ ਸਮਾਗਮ ਕਦੋਂ ਹੋਵੇਗਾ, ਇਸ ਨੂੰ ਲੈ ਕੇ ਹੁਣ ਤੱਕ ਫੈਸਲਾ ਨਹੀਂ ਹੋਇਆ ਹੈ।
ਅਸੀਂ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਨਿਤੀਸ਼ ਕੁਮਾਰ ਨੇ ਕਿਹਾ ਕਿ NDA ਦੀਆਂ ਚਾਰਾਂ ਪਾਰਟੀਆਂ ਦੀ ਕੱਲ ਬੈਠਕ ਹੋਵੇਗੀ। ਨਿਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਦੀ ਜਨਤਾ ਨੇ NDA ਨੂੰ ਬਹੁਮਤ ਦਿੱਤਾ ਹੈ ਅਤੇ ਅਸੀਂ ਹੀ ਸਰਕਾਰ ਬਣਾਵਾਂਗੇ। ਬਿਹਾਰ ਦਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਸਵਾਲ 'ਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਮੈਂ ਕੋਈ ਦਾਅਵਾ ਨਹੀਂ ਕੀਤਾ। CM 'ਤੇ ਫੈਸਲਾ NDA ਲਵੇਗੀ।