ਗੁਜਰਾਤ ''ਚ ਬਿਹਾਰ ਦੇ ਲੋਕਾਂ ''ਤੇ ਹਮਲਾ: ਗਰਮਾਈ ਸਿਆਸਤ ਤਾਂ ਬੋਲੇ ਨਿਤੀਸ਼

10/08/2018 5:36:54 PM

ਅਹਿਮਦਾਬਾਦ—ਗੁਜਰਾਤ 'ਚ ਉੱਤਰ ਭਾਰਤੀਆਂ 'ਤੇ ਹੋਏ ਹਮਲੇ ਦੀਆਂ ਘਟਨਾਵਾਂ ਤੋਂ ਬਾਅਦ ਘਰ ਵਾਪਸ ਮੁੜ ਰਹੇ ਉੱਤਰ ਭਾਰਤੀਆਂ ਨੂੰ ਲੈ ਕੇ ਹਾਲਾਤ ਗੰਭੀਰ ਹੋ ਚੱਲੇ ਹਨ। ਇਨ੍ਹਾਂ ਹਮਲਿਆਂ ਨੂੰ ਲੈਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਗੱਲਬਾਤ ਕੀਤੀ। ਉਥੇ ਹੀ ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਜਡੇਜਾ ਵੀ ਇਸ ਮਾਮਲੇ 'ਤੇਸਰਕਾਰ ਦਾ ਪੱਖ ਰੱਖਣ ਲਈ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿਹੜੇ ਲੋਕਾਂ 'ਚ ਜਿੱਤ ਨਹੀਂ ਸਕੇ ਹਨ, ਉਹ ਹਿੰਸਾ ਫੈਲਾਉਣ ਦਾ ਕੰਮ ਕਰ ਰਹੇ ਹਨ। ਉੱਤਰ ਭਾਰਤੀਆਂ ਦੇ ਹਮਲੇ ਦੇ ਡਰ ਨਾਲ ਘਰ ਵਾਪਸ ਮੁੜਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਮੈਂ ਕਲ (ਐਤਵਾਰ) ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਗੱਲਬਾਤ ਕੀਤੀ। ਅਸੀਂ ਉਨ੍ਹਾਂ ਦੇ ਸੰਪਰਕ 'ਚ ਹਾਂ ਅਤੇ ਉਹ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ ਜਿਨ੍ਹਾਂ ਨੇ ਹਮਲੇ ਕੀਤੇ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ।

 


Related News