ਨਿਤੀਸ਼ ਕੁਮਾਰ ਨੇ ਬਣਾਇਆ ਰਿਕਾਰਡ, 7ਵੀਂ ਵਾਰ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ

Monday, Nov 16, 2020 - 05:39 PM (IST)

ਨਿਤੀਸ਼ ਕੁਮਾਰ ਨੇ ਬਣਾਇਆ ਰਿਕਾਰਡ, 7ਵੀਂ ਵਾਰ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ

ਪਟਨਾ— ਬਿਹਾਰ 'ਚ ਇਕ ਵਾਰ ਫਿਰ ਨਿਤੀਸ਼ ਸਰਕਾਰ ਆ ਗਈ ਹੈ। ਪਿਛਲੇ 15 ਸਾਲਾਂ ਤੋਂ ਬਿਹਾਰ ਦੀ ਸੱਤਾ 'ਤੇ ਬਿਰਾਜਮਾਨ ਨਿਤੀਸ਼ ਕੁਮਾਰ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਭਵਨ 'ਚ ਰਾਜਪਾਲ ਫਾਗੂ ਚੌਹਾਨ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਦੱਸ ਦੇਈਏ ਕਿ ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। 

PunjabKesari

ਇਹ ਵੀ ਪੜ੍ਹੋ: ਸਹੀ ਸਮੇਂ 'ਤੇ ਦੁਸ਼ਮਣ ਨੂੰ 'ਦੋਸਤ' ਅਤੇ ਦੋਸਤ ਨੂੰ 'ਦੁਸ਼ਮਣ' ਬਣਾਉਣ 'ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ 'ਚਾਬੀ'


ਨਿਤੀਸ਼ ਕੁਮਾਰ ਤੋਂ ਬਾਅਦ ਤਾਰਕਿਸ਼ੋਰ ਪ੍ਰਸਾਦ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਇਸ ਤੋਂ ਬਾਅਦ ਰੇਣੂ ਦੇਵੀ ਨੇ ਸਹੁੰ ਚੁੱਕੀ। ਦੱਸ ਦੇਈਏ ਕਿ ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਨਸਭਾ ਦਲ ਦਾ ਨੇਤਾ ਅਤੇ ਰੇਣੂ ਦੇਵੀ ਨੂੰ ਉੱਪ ਨੇਤਾ ਚੁਣਿਆ ਗਿਆ ਹੈ। ਇਸ ਤਰ੍ਹਾਂ ਨਿਤੀਸ਼ ਕੁਮਾਰ ਨਾਲ ਕੁੱਲ 14 ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵੀ ਮੌਜੂਦ ਰਹੇ। ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ। 

PunjabKesari

ਇਹ ਵੀ ਪੜ੍ਹੋ: ਹਾਰ ਕੇ ਵੀ ਜਿੱਤੇ ਤੇਜਸਵੀ ਯਾਦਵ, ਜਿੱਤ ਕੇ ਵੀ ਐੱਨ.ਡੀ.ਏ. ਦੀ ਚਿੰਤਾ ਬਰਕਰਾਰ

ਦੱਸ ਦੇਈਏ ਕਿ ਬਿਹਾਰ ਵਿਚ ਹਾਲ ਹੀ 'ਚ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ 125 ਸੀਟਾਂ ਮਿਲੀਆਂ, ਜਿਨ੍ਹਾਂ 'ਚੋਂ ਨਿਤੀਸ਼ ਕੁਮਾਰ ਦੀ ਜਦਯੂ ਪਾਰਟੀ ਨੂੰ 43 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ 74 ਸੀਟਾਂ ਹਾਸਲ ਹੋਈਆਂ। ਨਿਤੀਸ਼ ਕੁਮਾਰ ਨੇ 2010 ਅਤੇ 2015 ਵਿਚ ਚੁਣਾਵੀ ਜਿੱਤ ਤੋਂ ਬਾਅਦ ਗਾਂਧੀ ਮੈਦਾਨ ਵਿਚ ਵੱਡੀ ਗਿਣਤੀ 'ਚ ਆਮ ਲੋਕਾਂ ਅਤੇ ਮਾਣਯੋਗ ਲੋਕਾਂ ਦੀ ਮੌਜੂਦਗੀ 'ਚ ਸਹੁੰ ਚੁੱਕੀ ਸੀ ਪਰ ਇਸ ਵਾਰ ਕੋਵਿਡ-19 ਲਾਗ ਕਾਰਨ ਇਹ ਸੰਭਵ ਨਹੀਂ ਹੋ ਸਕਿਆ।


author

Tanu

Content Editor

Related News