ਬਿਹਾਰ ’ਚ BJP ਨੂੰ ਝਟਕਾ; ਨਿਤੀਸ਼ ਕੁਮਾਰ ਨੇ NDA ਨਾਲੋਂ ਤੋੜਿਆ ਗਠਜੋੜ

Tuesday, Aug 09, 2022 - 03:28 PM (IST)

ਬਿਹਾਰ ’ਚ BJP ਨੂੰ ਝਟਕਾ; ਨਿਤੀਸ਼ ਕੁਮਾਰ ਨੇ NDA ਨਾਲੋਂ ਤੋੜਿਆ ਗਠਜੋੜ

ਪਟਨਾ- ਬਿਹਾਰ ’ਚ ਤੇਜ਼ੀ ਨਾਲ ਬਦਲਦੇ ਸਿਆਸੀ ਘਟਨਾਕ੍ਰਮ ਦਰਮਿਆਨ ਸੱਤਾਧਾਰੀ ਜਨਤਾ ਦਲ ਯੂਨਾਈਟੇਡ ਨੇ (JDU) ਅੱਜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਨਾਲੋਂ ਨਾਤਾ ਤੋੜ ਲਿਆ। JDU ਦੇ ਸੰਸਦ ਮੈਂਬਰਾਂ ਅਤੇ ਵਿਧਾਇਕ ਦਲ ਦੀ ਬੈਠਕ ’ਚ ਇਸ ’ਤੇ ਮੋਹਰ ਲੱਗੀ ਹੈ। ਬੈਠਕ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ JDU ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦੱਸਿਆ ਕਿ ਕਿਵੇਂ ਭਾਜਪਾ ਉਨ੍ਹਾਂ ਦੇ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹੇ ’ਚ ਹੁਣ ਭਾਜਪਾ ਨਾਲ ਨਾਤਾ ਨਹੀਂ ਰੱਖਣਾ ਚਾਹੁੰਦੇ ਹਨ। ਨਿਤੀਸ਼ ਕੁਮਾਰ ਨੇ ਕਿਹਾ ਕਿ ਕੋਈ ਉਨ੍ਹਾਂ ਦੇ ਦਲ ਨੂੰ ਤੋੜੇ ਇਹ ਗੱਲ ਸਹੀ ਨਹੀਂ ਹੈ। ਭਾਜਪਾ ਨੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਹਮੇਸ਼ਾ ਅਪਮਾਨਿਤ ਕੀਤਾ। ਬੈਠਕ ’ਚ ਹਾਜ਼ਰ ਸਾਰੇ ਆਗੂਆਂ ਨੇ ਕੁਮਾਰ ਨੂੰ ਫੈਸਲਾ ਲੈਣ ਦਾ ਅਧਿਕਾਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਭਾਜਪਾ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ।

ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ 2020 ’ਚ 243 ਸੀਟਾਂ ’ਚੋਂ ਨਿਤੀਸ਼ ਦੀ ਪਾਰਟੀ JDU ਨੇ 45 ਸੀਟਾਂ ਹਾਸਲ ਕੀਤੀਆਂ ਸਨ। ਜਦਕਿ ਭਾਜਪਾ ਨੇ 77 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੇ 19 ਅਤੇ ਸੀ. ਪੀ. ਆਈ. ਐੱਮ. ਐੱਲ. (ਐੱਲ) ਦੀ ਅਗਵਾਈ ਵਾਲੀ ਵਾਮ ਦਲਾਂ ਕੋਲ 16 ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਨੇ 79 ਸੀਟਾਂ ਜਿੱਤੀਆਂ। JDU ਅਤੇ ਭਾਜਪਾ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਮਿਲ ਕੇ ਲੜੀਆਂ ਸੀ। JDU ਦੇ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਨੇ ਨਿਤੀਸ਼ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਪ੍ਰਦੇਸ਼ ਦੀ ਕਮਾਨ ਸੌਂਪੀ ਸੀ। ਉਦੋਂ ਤੋਂ ਹੀ ਦੋਹਾਂ ਦਲਾਂ ਵਿਚਾਲੇ ਅਣਬਣ ਚਲੀ ਆ ਰਹੀ ਸੀ। ਕਈ ਮੁੱਦਿਆਂ ’ਤੇ ਦੋਵੇਂ ਹੀ ਪਾਰਟੀ ਦੇ ਨੇਤਾ ਵੱਖ-ਵੱਖ ਬਿਆਨਬਾਜ਼ੀ ਕਰਦੇ ਦਿੱਸੇ। ਹੁਣ ਇਹ ਤੈਅ ਹੋ ਗਿਆ ਹੈ ਕਿ ਭਾਜਪਾ ਅਤੇ JDU ਦਾ ਗਠਜੋੜ ਟੁੱਟ ਗਿਆ ਹੈ। 


author

Tanu

Content Editor

Related News