ਮੁੰਬਈ ਦੇ ਟ੍ਰੈਫਿਕ ਜਾਮ ’ਚ ਫਸੇ ਨਿਤਿਨ ਗਡਕਰੀ, ਕਿਹਾ- ''ਇਸ ਲਈ ਮੈਂ ਜ਼ਿੰਮੇਵਾਰ''
Sunday, Sep 13, 2026 - 08:00 AM (IST)
ਮੁੰਬਈ (ਇੰਟ.) : ਕੇਂਦਰੀ ਮੰਤਰੀ ਨਿਤਿਨ ਗਡਕਰੀ ਮੁੰਬਈ ’ਚ ਇੰਡੋ-ਅਮਰੀਕਨ ਕਾਰਪੋਰੇਟ ਐਵਾਰਡ ਸਮਾਰੋਹ ’ਚ ਮਿੱਥੇ ਸਮੇ ਤੋਂ ਇਕ ਘੰਟਾ ਦੇਰੀ ਨਾਲ ਪਹੁੰਚੇ। ਫਲਾਈਓਵਰਾਂ ਦੀ ਮਾੜੀ ਹਾਲਤ ਤੇ ਮੁੰਬਈ ’ਚ ਟ੍ਰੈਫਿਕ ਜਾਮ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਆਪਣੇ ਮੰਤਰਾਲਾ ਵੱਲੋਂ ਬਣਾਏ ਗਏ ਫਲਾਈਓਵਰ ’ਤੇ ਵੱਡੇ ਟ੍ਰੈਫਿਕ ਜਾਮ ’ਚ ਫਸ ਗਏ ਸਨ। ਉਨ੍ਹਾਂ ਦੇਰ ਨਾਲ ਪਹੁੰਚਣ ਲਈ ਮੁਆਫੀ ਮੰਗੀ। ਉਨ੍ਹਾਂ ਇਸ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕਈ ਸੁਝਾਅ ਦਿੱਤੇ। ਨਾਲ ਹੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ
ਟ੍ਰੈਫਿਕ ਜਾਮ ਕਾਰਨ ਦੇਰੀ ਨੂੰ ਮੰਨਦਿਆਂ ਗਡਕਰੀ ਨੇ ਨਾਲ ਹੀ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕਿਹਾ ਕਿ ਹੁਣ ਤੱਕ ਬਣਾਏ ਗਏ ਪੁਰਾਣੇ ਫਲਾਈਓਵਰ ਭਵਿੱਖ ਦੇ ਟ੍ਰੈਫਿਕ ਲਈ ਰੁਕਾਵਟ ਬਣ ਰਹੇ ਹਨ, ਇਸ ਲਈ ਇਨ੍ਹਾਂ ਸਾਰੇ ਫਲਾਈਓਵਰਾਂ ਨੂੰ ਨਵੀਂ ਤਕਨਾਲੋਜੀ ਨਾਲ ਬਦਲਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
