ਸਿਆਸੀ ਲਾਹਾ ਲੈਣ ਲਈ ਮੇਰੇ ਖ਼ਿਲਾਫ਼ ਨਾਪਾਕ ਤੇ ਮਨਘੜਤ ਮੁਹਿੰਮ ਚਲਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਗਡਕਰੀ
Thursday, Aug 25, 2022 - 10:15 PM (IST)

ਨੈਸ਼ਨਲ ਡੈਸਕ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰਦਿਆਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦੇ ਖ਼ਿਲਾਫ਼ ਨਾਪਾਕ ਤੇ ਮਨਘੜਤ ਮੁਹਿੰਮ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਟਿੱਪਣੀ ਗਡਕਰੀ ਵੱਲੋਂ ਉਸ ਖ਼ਬਰ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਆਰ. ਐੱਸ. ਐੱਸ. ਦੀ ਮਨਜ਼ੂਰੀ ਨਾਲ ਭਾਜਪਾ ਸੰਸਦੀ ਬੋਰਡ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ ਪਰਿਵਾਰ ਵੱਲੋਂ ਕੱਢਿਆ ਜਾ ਰਿਹਾ ਕੈਂਡਲ ਮਾਰਚ (ਦੇਖੋ ਤਸਵੀਰਾਂ)
ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਇਕ ਵਾਰ ਫਿਰ ਮੁੱਖ ਧਾਰਾ ਮੀਡੀਆ ਦੇ ਕੁਝ ਹਿੱਸੇ, ਸੋਸ਼ਲ ਮੀਡੀਆ ਅਤੇ ਖਾਸ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਮੇਰੇ ਬਿਆਨਾਂ ਨੂੰ ਘੜ ਕੇ ਸਿਆਸੀ ਲਾਹਾ ਲੈਣ ਲਈ ਮੇਰੇ ਵਿਰੁੱਧ ਨਾਪਾਕ ਅਤੇ ਮਨਘੜਤ ਮੁਹਿੰਮ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।