''ਕੀ ਦੇਸ਼ ''ਚ ਚਮਚਿਆਂ ਦੀ ਵੀ ਕਮੀ ਹੋ ਗਈ ਹੈ?", ਨਿਤਿਨ ਗਡਕਰੀ ਨੇ ਚੀਨੀ ਦਰਾਮਦ ''ਤੇ ਜਤਾਈ ਹੈਰਾਨੀ

Sunday, May 03, 2026 - 04:08 PM (IST)

''ਕੀ ਦੇਸ਼ ''ਚ ਚਮਚਿਆਂ ਦੀ ਵੀ ਕਮੀ ਹੋ ਗਈ ਹੈ?", ਨਿਤਿਨ ਗਡਕਰੀ ਨੇ ਚੀਨੀ ਦਰਾਮਦ ''ਤੇ ਜਤਾਈ ਹੈਰਾਨੀ

ਨੈਸ਼ਨਲ ਡੈਸਕ : ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤੀ ਉਦਯੋਗ ਜਗਤ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸਾਂਝੀ ਕੀਤੀ ਹੈ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਆਪਣੇ ਪੁਰਾਣੇ ਤਜ਼ਰਬੇ ਯਾਦ ਕਰਦਿਆਂ ਕਿਹਾ ਕਿ ਜਦੋਂ ਉਹ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (MSME) ਮੰਤਰੀ ਸਨ, ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਸਨ ਕਿ ਭਾਰਤ ਵਰਗਾ ਦੇਸ਼ ਚੀਨ ਤੋਂ ਚਮਚੇ (Spoons) ਤੱਕ ਦਰਾਮਦ (Import) ਕਰ ਰਿਹਾ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੇ ਐਮ.ਐਸ.ਐਮ.ਈ. (MSME) ਖੇਤਰ ਨੂੰ ਮਜ਼ਬੂਤ ਕਰਨ ਅਤੇ 'ਮੇਕ ਇਨ ਇੰਡੀਆ' ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਪ੍ਰਾਪਤੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤੀ ਹਵਾਈ ਕੰਪਨੀਆਂ ਨੇ ਹੁਣ ਚੀਨ ਤੋਂ ਆਯਾਤ ਹੋਣ ਵਾਲੇ ਚਮਚਿਆਂ ਦੀ ਬਜਾਏ ਭਾਰਤ ਵਿੱਚ ਬਣੇ ਬਾਂਸ ਦੇ ਚਮਚਿਆਂ (Bamboo Spoons) ਨੂੰ ਅਪਣਾ ਲਿਆ ਹੈ।

ਚੀਨ 'ਤੇ ਨਿਰਭਰਤਾ 'ਤੇ ਲਈ ਸੀ ਚੁਟਕੀ 
ਗਡਕਰੀ ਨੇ ਦੱਸਿਆ ਕਿ ਜਦੋਂ ਉਹ MSME ਮੰਤਰੀ ਸਨ, ਤਾਂ ਉਨ੍ਹਾਂ ਨੇ ਨੋਟ ਕੀਤਾ ਕਿ ਭਾਰਤ ਵਿੱਚ ਛੋਟੇ-ਛੋਟੇ ਚਮਚੇ ਵੀ ਚੀਨ ਤੋਂ ਮੰਗਵਾਏ ਜਾ ਰਹੇ ਸਨ। ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰਦਿਆਂ ਅਤੇ ਮਜ਼ਾਕੀਆ ਲਹਿਜ਼ੇ ਵਿੱਚ ਉਨ੍ਹਾਂ ਕਿਹਾ ਸੀ, "ਕੀ ਦੇਸ਼ ਵਿੱਚ ਚਮਚਿਆਂ ਦੀ ਵੀ ਕਮੀ ਹੋ ਗਈ ਹੈ?"। ਉਨ੍ਹਾਂ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਅਜਿਹੀਆਂ ਚੀਜ਼ਾਂ ਲਈ ਵੀ ਚੀਨ 'ਤੇ ਨਿਰਭਰਤਾ ਚਿੰਤਾ ਦਾ ਵਿਸ਼ਾ ਹੈ।

ਘਰੇਲੂ ਉਦਯੋਗ ਨੂੰ ਹੁਲਾਰਾ 
ਇਸ ਸਥਿਤੀ ਨੂੰ ਬਦਲਣ ਲਈ ਉਨ੍ਹਾਂ ਨੇ ਹਵਾਈ ਕੰਪਨੀਆਂ (airlines) ਨੂੰ ਭਾਰਤੀ ਕਾਰੀਗਰਾਂ ਦੁਆਰਾ ਤਿਆਰ ਕੀਤੇ ਬਾਂਸ ਦੇ ਚਮਚਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਅਪੀਲ 'ਤੇ ਹੁਣ ਏਅਰਲਾਈਨਜ਼ ਨੇ ਇਨ੍ਹਾਂ ਦੇਸੀ ਚਮਚਿਆਂ ਨੂੰ ਅਪਣਾ ਲਿਆ ਹੈ। ਇਸ ਕਦਮ ਨਾਲ ਨਾ ਸਿਰਫ਼ ਚੀਨ ਤੋਂ ਹੋਣ ਵਾਲੇ ਆਯਾਤ ਵਿੱਚ ਕਮੀ ਆਈ ਹੈ, ਸਗੋਂ ਦੇਸ਼ ਦੇ MSME ਖੇਤਰ ਅਤੇ ਬਾਂਸ ਉਦਯੋਗ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਮਿਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News