ਕੀ ਤੁਸੀਂ ਵੀ ਖਰੀਦਣ ਜਾ ਰਹੇ ਹੋ Gold? ਪਹਿਲਾਂ ਚੈੱਕ ਕਰ ਲਵੋ ਅੱਜ ਦਾ ਰੇਟ
Tuesday, Aug 04, 2026 - 11:25 AM (IST)
ਬਿਜ਼ਨੈੱਸ ਡੈਸਕ- ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਤੇਜ਼ੀ ਦਰਜ ਕੀਤੀ ਗਈ। MCX 'ਤੇ ਸੋਨਾ 679 ਰੁਪਏ ਦੇ ਵਾਧੇ ਨਾਲ 1,43,594 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਉੱਥੇ ਹੀ ਚਾਂਦੀ ਦੀ ਕੀਮਤ 'ਚ 2284 ਰੁਪਏ ਦੇ ਵਾਧੇ ਨਾਲ 2,19,030 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਗਲੋਬਲ ਮਾਰਕੀਟ 'ਚ ਵੀ ਦੋਵੇਂ ਕੀਮਤੀ ਧਾਤੂਆਂ 'ਚ ਤੇਜ਼ੀ ਆਈ ਹੈ।
Comex 'ਤੇ ਸੋਨਾ 4,109.60 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲਾ ਕਲੋਜ਼ਿੰਗ ਪ੍ਰਾਈਸ 4,090.50 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 23.30 ਡਾਲਰ ਦੀ ਤੇਜ਼ੀ ਨਾਲ 4,113.80 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। Comex 'ਤੇ ਚਾਂਦੀ ਦੇ ਵਾਅਦਾ ਭਾਅ 58.38 ਡਾਲਰ ਦੇ ਭਾਅ 'ਤੇ ਖੁੱਲ੍ਹੇ। ਪਿਛਲਾ ਕਲੋਜ਼ਿੰਗ ਪ੍ਰਾਈਸ 57.85 ਡਾਲਰ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 1.03 ਡਾਲਰ ਦੀ ਤੇਜ਼ੀ ਨਾਲ 58.80 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ।
ਸਰਾਫ਼ਾ ਬਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ
ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਜ਼ਾਰ 'ਚ ਸੋਮਵਾਰ ਨੂੰ ਰੁਪਏ ਦੀ ਮਜ਼ਬੂਤੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੁਸਤ ਹੱਲਚੱਲ ਕਾਰਨ ਸੋਨੇ ਦੀਆਂ ਕੀਮਤਾਂ 900 ਰੁਪਏ ਡਿੱਗ ਕੇ 1.47 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਰਹਿ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 99.9 ਫੀਸਦੀ ਸ਼ੁੱਧ ਸੋਨੇ ਦੀ ਕੀਮਤ 900 ਰੁਪਏ ਡਿੱਗ ਕੇ 1,47,400 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਪਿਛਲੇ ਵਪਾਰਕ ਸੈਸ਼ਨ 'ਚ ਸੋਨਾ 1,48,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ, ਚਾਂਦੀ ਦੀਆਂ ਕੀਮਤਾਂ ਸ਼ੁੱਕਰਵਾਰ ਦੇ 2,24,700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਬੰਦ ਪੱਧਰ ਤੋਂ 1,800 ਰੁਪਏ ਵਧ ਕੇ 2,26,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
