ਮੁਰਾਦਾਬਾਦ ''ਚ ਬਿਜਲੀ ਚੋਰੀ ਫੜਨ ਗਈ ਟੀਮ ਅਤੇ ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਵਰਦੀ ਵੀ ਪਾੜੀ

Sunday, Aug 09, 2026 - 06:36 AM (IST)

ਮੁਰਾਦਾਬਾਦ ''ਚ ਬਿਜਲੀ ਚੋਰੀ ਫੜਨ ਗਈ ਟੀਮ ਅਤੇ ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਵਰਦੀ ਵੀ ਪਾੜੀ

ਮੁਰਾਦਾਬਾਦ (ਇੰਟ.) : ਭਗਤਪੁਰ ਇਲਾਕੇ ਦੇ ਖੇਰਖਾਤਾ ਪਿੰਡ ’ਚ ਸ਼ੁੱਕਰਵਾਰ ਸ਼ਾਮ ਬਿਜਲੀ ਚੋਰੀ ਦੀ ਜਾਂਚ ਕਰਨ ਗਈ ਬਿਜਲੀ ਵਿਭਾਗ ਦੀ ਟੀਮ ’ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਪਿੰਡ ਵਾਸੀਆਂ ਨੇ ਬਿਜਲੀ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਅਤੇ ਸੂਚਨਾ ’ਤੇ ਪਹੁੰਚੀ ਪੁਲਸ ਟੀਮ ਨਾਲ ਵੀ ਹੱਥੋਪਾਈ ਕਰ ਕੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਇਸ ਦੌਰਾਨ ਪੁਲਸ ਕਰਮਚਾਰੀਆਂ ਅਤੇ ਬਿਜਲੀ ਵਿਭਾਗ ਦੀ ਟੀਮ ’ਤੇ ਫਾਇਰਿੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਅਸਾਮ 'ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ

ਸਰਕੰਡਾ ਬਿਜਲੀ ਸਬ-ਸਟੇਸ਼ਨ ਦੇ ਜੇ. ਈ. ਰਾਜੇਸ਼ ਕੁਮਾਰ ਨੂੰ ਪਿੰਡ ’ਚ ਬਿਜਲੀ ਚੋਰੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਟੀਮ ਨਾਲ ਜਾਂਚ ਕਰਨ ਪਹੁੰਚੇ। ਟੀਮ ਨੇ ਚੈਕਿੰਗ ਸ਼ੁਰੂ ਕੀਤੀ ਤਾਂ ਭੋਪਾਲ ਸਿੰਘ ਸਮੇਤ ਕੁਝ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਵਿਵਾਦ ਵਧ ਗਿਆ। ਦੋਸ਼ ਹੈ ਕਿ ਪਿੰਡ ਵਾਸੀਆਂ ਨੇ ਟੀਮ ’ਤੇ ਹਮਲਾ ਕਰ ਦਿੱਤਾ। ਸੂਚਨਾ ’ਤੇ ਮਾਨਪੁਰ ਪੁਲਸ ਚੌਕੀ ਇੰਚਾਰਜ ਜੈਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਅਮਿਤ ਭਾਟੀ ਮੌਕੇ ’ਤੇ ਪਹੁੰਚੇ, ਪਰ ਪਿੰਡ ਵਾਸੀਆਂ ਨੇ ਪੁਲਸ ਕਰਮਚਾਰੀਆਂ ਨਾਲ ਵੀ ਕੁੱਟਮਾਰ ਕੀਤੀ। ਮਾਮਲੇ ’ਚ ਪੁਲਸ ਨੇ 2 ਔਰਤਾਂ ਸਮੇਤ 4 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News