ਰਾਜਸਥਾਨ ’ਚ ਗਡਕਰੀ ਵਲੋਂ ਕਾਂਗਰਸ ’ਤੇ ਹਮਲਾ, ਕਿਹਾ- ‘ਘੋੜੇ ਕੋ ਨਹੀਂ ਹੈ ਘਾਸ, ਗਧੇ ਖਾ ਰਹੇ ਚਵਨਪ੍ਰਾਸ਼’

Wednesday, Sep 06, 2023 - 12:09 PM (IST)

ਰਾਜਸਥਾਨ ’ਚ ਗਡਕਰੀ ਵਲੋਂ ਕਾਂਗਰਸ ’ਤੇ ਹਮਲਾ, ਕਿਹਾ- ‘ਘੋੜੇ ਕੋ ਨਹੀਂ ਹੈ ਘਾਸ, ਗਧੇ ਖਾ ਰਹੇ ਚਵਨਪ੍ਰਾਸ਼’

ਜੈਪੁਰ- ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਗੋਗਾਮੇੜੀ (ਹਨੂਮਾਨਗੜ੍ਹ) ਵਿਖੇ ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਮੌਕੇ ਸਾਬਕਾ ਸੀ. ਐੱਮ. ਵਸੁੰਧਰਾ ਰਾਜੇ ਲਈ ਦਿੱਤੇ ਬਿਆਨ ਨੂੰ ਲੈ ਕੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ। ਗਡਕਰੀ ਨੇ ਮੰਗਲਵਾਰ ਕਿਹਾ ਕਿ ਇਕ ਵਾਰ ਫਿਰ ਪੁਰਾਣੇ ਭਾਜਪਾ ਰਾਜ ਨੂੰ ਯਾਦ ਕਰੋ। ਅੱਜ ਮੈਂ ਇਕ ਮੰਦਰ ’ਚ ਗਿਆ। ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂ ਮੈਨੂੰ ਪੁੱਛ ਰਹੇ ਸਨ ਕਿ ਇਹ ਮੰਦਰ ਕਿਸ ਨੇ ਬਣਾਇਆ ਹੈ? ਚੁਰੂ ਦੇ ਐੱਮ.ਪੀ. ਰਾਹੁਲ ਕਸਵਾ ਮੇਰੇ ਕੋਲ ਖੜੇ ਸੀ। ਮੈਂ ਕਿਹਾ ਕਿਸ ਨੇ ਬਣਾਇਆ? ਉਨ੍ਹਾਂ ਕਿਹਾ ਕਿ ਵਸੁੰਧਰਾ ਨੇ। ਵਸੁੰਧਰਾ ਨੇ ਹੁਣੇ ਹੀ 100 ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਬਣਵਾਇਆ ਹੈ। ਮੈਂ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਚੁਣ ਕੇ ਭੇਜ ਦਿਓ, 500 ਕਰੋੜ ਰੁਪਏ ਦਾ ਕੰਮ ਕੀਤਾ ਜਾਵੇਗਾ। ਪੂਰੇ ਮੰਦਰ ਕੰਪਲੈਕਸ ਦੀ ਨੁਹਾਰ ਬਦਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਗਡਕਰੀ ਨੇ ਕਿਹਾ ਕਿ ਸਾਡਾ ਇਕ ਕਵੀ ਬਹੁਤ ਵਧੀਆ ਕਵਿਤਾ ਲਿਖਦਾ ਹੁੰਦਾ ਸੀ। ਮੈਂ ਇਹ ਕਿਸੇ ਲਈ ਨਹੀ ਨਹੀਂ ਕਹਿ ਰਿਹਾ। ਉਹ ਕਹਿੰਦਾ ਹੁੰਦਾ ਸੀ ‘ਇਧਰ ਗਧੇ, ਉਧਰ ਗਧੇ, ਸਭ ਤਰਫ ਗਧੇ ਹੀ ਗਧੇ, ਅੱਛੇ ਘੋੜੇ ਕੋ ਨਹੀਂ ਹੈ ਘਾਸ, ਗਧੇ ਖਾ ਰਹੇ ਚਵਨਪ੍ਰਾਸ਼।’ ਸਮਝਣ ਵਾਲਿਆਂ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਨੂੰ ਵਾਪਸ ਲਿਆਉਣਾ ਪਵੇਗਾ। ਰਾਜਸਥਾਨ ਦੀ ਕਿਸਮਤ ਬਦਲਣੀ ਹੈ। ਪਿੰਡ, ਗਰੀਬ, ਮਜ਼ਦੂਰ, ਕਿਸਾਨਾਂ ਦਾ ਭਵਿੱਖ ਬਦਲੋ। ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੋ। ਇੰਨਾ ਹੀ ਨਹੀਂ, ਰਾਜਸਥਾਨ ਅਤੇ ਦੇਸ਼ ਦਾ ਭਵਿੱਖ ਬਦਲ ਦਿਓ। ਮੋਦੀ ਅਤੇ ਨੱਡਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਸਮਰਥਨ ਕਰੋ।

ਗਡਕਰੀ ਦੇ ਬਿਆਨ ਦਾ ਸਿਆਸੀ ਅਰਥ

ਜਿਸ ਤਰੀਕੇ ਨਾਲ ਗਡਕਰੀ ਨੇ ਸਾਬਕਾ ਵਸੁੰਧਰਾ ਰਾਜੇ ਸਰਕਾਰ ਦੇ ਪੁਰਾਣੇ ਕੰਮਾਂ ਨੂੰ ਗਿਣਦੇ ਹੋਏ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ ਹੈ, ਗਡਕਰੀ ਦੇ ਇਸ ਅੰਦਾਜ਼ ਨੂੰ ਰਾਜੇ ਨੂੰ ਮੌਕਾ ਦੇਣ ਦੀ ਉਨ੍ਹਾਂ ਦੀ ਅਪੀਲ ਨਾਲ ਜੋੜਿਆ ਜਾ ਰਿਹਾ ਹੈ। ਗਡਕਰੀ ਨੇ ਘੋੜਿਆਂ ਅਤੇ ਗਧਿਆਂ ਦੀ ਤੁਲਨਾ ਕਰ ਕੇ ਆਪਣੇ ਵਿਰੋਧੀਆਂ ’ਤੇ ਵੀ ਸਿਆਸੀ ਚੁਟਕੀ ਲਈ ਹੈ। ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ। ਇਸ ਕਾਰਨ ਸਿਆਸੀ ਕਿਆਸ-ਅਰਾਈਆਂ ਨੂੰ ਯਕੀਨੀ ਤੌਰ ’ਤੇ ਤਾਕਤ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News