ਸੜਕ ਸੁਰੱਖਿਆ ਕਾਨੂੰਨ ਦਾ ਉਲੰਘਣ ਕਿਸੇ ਨੂੰ ਨਹੀਂ ਕਰਨ ਦੇਵਾਂਗੇ : ਗਡਕਰੀ

09/09/2019 3:56:45 PM

ਮੁੰਬਈ (ਵਾਰਤਾ)— ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਨਵੇਂ ਮੋਟਰ ਵਾਹਨ ਕਾਨੂੰਨ ਤਹਿਤ ਕੋਈ ਵੀ ਵਿਅਕਤੀ ਸੜਕ 'ਤੇ ਨਿਯਮਾਂ ਦਾ ਉਲੰਘਣ ਕਰ ਕੇ ਲੋਕਾਂ ਦੀ ਜਾਨ ਨਾਲ ਨਹੀਂ ਖੇਡ ਸਕੇਗਾ। ਗਡਕਰੀ ਨੇ ਕਿਹਾ ਕਿ ਜੋ ਨਿਯਮ ਤੋੜੇਗਾ ਉਸ ਨੂੰ ਹਰ ਹਾਲ ਵਿਚ ਸਜ਼ਾ ਦਿੱਤੀ ਜਾਵੇਗੀ। ਗਡਕਰੀ ਨੇ ਸੋਮਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਨਵਾਂ ਮੋਟਰ ਵਾਹਨ ਐਕਟ ਕਿਸੇ ਨੂੰ ਵੀ ਸੜਕ ਸੁਰੱਖਿਆ ਦੇ ਨਿਯਮ 'ਚ ਅਣਗਹਿਲੀ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਫਿਰ ਚਾਹੇ ਉਹ ਮੰਤਰੀ, ਨੇਤਾ, ਅਭਿਨੇਤਾ, ਅਧਿਕਾਰੀ ਜਾਂ ਕੋਈ ਵੀ ਵਿਅਕਤੀ ਹੋਵੇ, ਜੋ ਆਵਾਜਾਈ ਨਿਯਮ ਤੋੜੇਗਾ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। 

ਸੜਕ ਸੁਰੱਖਿਆ ਸਾਡੀ ਪਹਿਲੀ ਤਰਜੀਹ—
ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਸੜਕਾਂ 'ਤੇ ਲੋਕਾਂ ਦੀ ਜਾਨ ਨਾ ਜਾਵੇ, ਇਸ ਲਈ ਨਾ ਸਿਰਫ ਸਖਤੀ ਨਾਲ ਨਿਯਮਾਂ ਦਾ ਪਾਲਨ ਕੀਤਾ ਜਾਵੇਗਾ ਸਗੋਂ ਰੋਡ ਇੰਜੀਨੀਅਰਿੰਗ 'ਚ ਸੁਧਾਰ ਵੀ ਲਿਆਂਦਾ ਜਾ ਰਿਹਾ ਹੈ। ਸੜਕ ਸੁਰੱਖਿਆ ਦੀ ਸਥਿਤੀ 'ਚ ਸੁਧਾਰ ਲਿਆਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ।

30 ਫੀਸਦੀ ਲਾਇਸੈਂਸ ਫਰਜ਼ੀ—
ਉਨ੍ਹਾਂ ਕਿਹਾ ਕਿ ਦੇਸ਼ ਵਿਚ 30 ਫੀਸਦੀ ਲਾਇਸੈਂਸ ਫਰਜ਼ੀ ਬਣਦੇ ਹਨ। ਇਕ ਵਿਅਕਤੀ ਕੋਲ 4-4 ਸੂਬਿਆਂ ਵਿਚ ਬਣਾਏ ਗਏ ਲਾਇਸੈਂਸ ਹਨ। ਲੋਕਾਂ ਨੂੰ ਗੱਡੀ ਫੜਨੀ ਨਹੀਂ ਆਉਂਦੀ ਅਤੇ ਡਰਾਈਵਿੰਗ ਲਾਇਸੈਂਸ ਹਾਸਲ ਕਰ ਲੈਂਦੇ ਹਨ। ਗੱਡੀ ਚਲਾਉਣੀ ਆਉਂਦੀ ਨਹੀਂ ਅਤੇ ਸੜਕਾਂ 'ਤੇ ਵਾਹਨ ਲੈ ਕੇ ਆ ਜਾਂਦੇ ਹਨ, ਜਿਸ ਕਾਰਨ ਲੋਕਾਂ ਦੀ ਜਾਨ ਖਤਰੇ 'ਚ ਆ ਜਾਂਦੀ ਹੈ। ਹੁਣ ਕਿਸੇ ਵੀ ਚਾਲਕ ਨੂੰ ਲੋਕਾਂ ਦੀ ਜਾਨ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ। ਡਰਾਈਵਿੰਗ ਲਾਇਸੈਂਸ ਬਣਾਉਣ ਦੀ ਨਵੀਂ ਵਿਵਸਥਾ 'ਚ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੈ। ਕਿੰਨਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ ਉਸ ਦਾ ਲਾਇਸੈਂਸ ਪ੍ਰਕਿਰਿਆ ਤਹਿਤ ਪਾਰਦਰਸ਼ੀ ਤਰੀਕੇ ਨਾਲ ਬਣਾਇਆ ਜਾਵੇਗਾ। 

ਕਾਨੂੰਨ ਬਣਨ ਨਾਲ ਪੈਦਾ ਹੋਇਆ ਲੋਕਾਂ 'ਚ ਡਰ—
ਨਵਾਂ ਮੋਟਰ ਵਾਹਨ ਕਾਨੂੰਨ ਬਣਨ ਨਾਲ ਲੋਕਾਂ 'ਚ ਕਾਨੂੰਨ ਪ੍ਰਤੀ ਡਰ ਪੈਦਾ ਹੋਇਆ ਹੈ। ਕਾਨੂੰਨ ਤੋਂ ਲੋਕ ਡਰਨ ਲੱਗੇ ਹਨ ਅਤੇ ਉਸ ਦੇ ਪ੍ਰਤੀ ਉਨ੍ਹਾਂ ਦਾ ਸਨਮਾਨ ਜਾਗਿਆ ਹੈ। ਕਾਨੂੰਨ ਤੋੜਨ ਵਾਲੇ ਜੁਰਮਾਨਾ ਭਰਨ ਕਾਰਨ ਪਰੇਸ਼ਾਨ ਹਨ ਪਰ ਇਸ ਨਾਲ ਸੜਕਾਂ 'ਤੇ ਲੋਕਾਂ ਦੀ ਜਾਨ ਬਚੇਗੀ ਅਤੇ ਸੜਕ ਹਾਦਸਿਆਂ 'ਚ ਕਮੀ ਆਵੇਗੀ।


Tanu

Content Editor

Related News