ਗਡਕਰੀ ਦੀ ਐਲਨ ਮਸਕ ਨੂੰ ਨਸੀਹਤ, ਚੀਨ ’ਚ ਬਣਾਉਣਾ ਅਤੇ ਭਾਰਤ ’ਚ ਵੇਚਣਾ ਚੰਗਾ ਆਫ਼ਰ ਨਹੀਂ

Tuesday, Apr 26, 2022 - 05:22 PM (IST)

ਗਡਕਰੀ ਦੀ ਐਲਨ ਮਸਕ ਨੂੰ ਨਸੀਹਤ, ਚੀਨ ’ਚ ਬਣਾਉਣਾ ਅਤੇ ਭਾਰਤ ’ਚ ਵੇਚਣਾ ਚੰਗਾ ਆਫ਼ਰ ਨਹੀਂ

ਨੈਸ਼ਨਲ ਡੈਸਕ- ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇਕ ਵਾਰ ਫਿਰ ਐਲਨ ਮਸਕ ਦੀ ਕੰਪਨੀ ਟੈਸਲਾ ਨੂੰ ਨਸੀਹਤ ਦਿੱਤੀ ਹੈ। ਗਡਕਰੀ ਨੇ ਕਿਹਾ ਕਿ ਟੈਸਲਾ ਭਾਰਤ ’ਚ ਆਪਣਾ ਸੈੱਟਅੱਪ ਲਾ ਸਕਦੀ ਹੈ। ਕੰਪਨੀ ਦਾ ਭਾਰਤ ’ਚ ਵਿਕਰੀ ਲਈ ਕਾਰ ਬਣਾਉਣ ਅਤੇ ਉਨ੍ਹਾਂ ਨੂੰ ਨਿਰਯਾਤ ਕਰਨ ਲਈ ਸਵਾਗਤ ਹੈ ਪਰ ਚੀਨ ਤੋਂ ਕਾਰਾਂ ਦਾ ਆਯਾਤ ਨਹੀਂ ਹੋਵੇਗਾ। ਗਡਕਰੀ ਨੇ ਇਕ ਸੰਮੇਲਨ ਦੌਰਾਨ ਕਿਹਾ ਕਿ ਚੀਨ ’ਚ ਬਣਾਉਣਾ ਅਤੇ ਭਾਰਤ ’ਚ ਵੇਚਣਾ ਇਹ ਇਕ ਚੰਗਾ ਪ੍ਰਸਤਾਵ (ਆਫ਼ਰ) ਨਹੀਂ ਹੈ। 

ਇਹ ਵੀ ਪੜ੍ਹੋ : ਐਲਨ ਮਸਕ ਦਾ ਹੋਇਆ ਟਵਿੱਟਰ, 44 ਬਿਲੀਅਨ ਡਾਲਰ ’ਚ ਵਿਕੀ ਕੰਪਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੇਕ ਇਨ ਇੰਡੀਆ’ ’ਤੇ ਜ਼ੋਰ ਦਿੰਦੇ ਹਨ। ਇਹ ਹੀ ਕਾਰਨ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਟੈਸਲਾ ਭਾਰਤ ’ਚ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਆਯਾਤ ਅਤੇ ਵੇਚਣ ਲਈ ਬੇਤਾਬ ਹੈ। 

ਉੱਥੇ ਹੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੂੰ ਲੱਗਦਾ ਹੈ ਕਿ ਭਾਰਤ ’ਚ ਦੁਨੀਆ ਦੇ ਮੁਕਾਬਲੇ ਟੈਰਿਫ ਸਭ ਤੋਂ ਜ਼ਿਆਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੈਸਲਾ ਨੂੰ ਅਗਸਤ ’ਚ ਭਾਰਤ ’ਚ 4 ਮਾਡਲ ਬਣਾਉਣ ਅਤੇ ਆਯਾਤ ਕਰਨ ਦੀ ਮਨਜ਼ੂਰੀ ਮਿਲੀ ਹੈ। ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਭਾਰਤ ’ਚ ਕਾਰ ਲਾਂਚ ਕਰਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਟਵਿੱਟਰ ’ਤੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਸਰਕਾਰ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।


author

Tanu

Content Editor

Related News