ਨੀਰਵ ਮੋਦੀ ਦੇ ਘਰ ਛਾਪਾ, ਕਰੋੜਾਂ ਦੀ ਪੇਂਟਿੰਗਸ ਤੇ ਘੜੀਆਂ ਜ਼ਬਤ!

Saturday, Mar 24, 2018 - 01:34 PM (IST)

ਮੁੰਬਈ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 11,400 ਕਰੋੜ ਰੁਪਏ ਦਾ ਘੋਟਾਲੋ ਨੂੰ ਅੰਜਾਮ ਦੇਣ ਵਾਲਾ ਨੀਰਵ ਮੋਦੀ ਕਿੰਨੇ ਆਲੀਸ਼ਾਨ ਤਰੀਕੇ ਨਾਲ ਰਹਿ ਰਿਹਾ ਸੀ, ਇਸ ਨਾਲ ਜੁੜੇ ਕੁਝ ਹੋਰ ਸਬੂਤ ਸਾਹਮਣੇ ਆਏ ਹਨ। ਨੀਰਵ ਮੋਦੀ ਦੇ ਘਰ 'ਚ ਜਾਂਚ ਟੀਮਾਂ ਨੇ ਛਾਪੇਮਾਰੀ ਦੌਰਾਨ 10 ਕਰੋੜ ਰੁਪਏ ਦੀ ਅੰਗੂਠੀ ਅਤੇ 1 ਕਰੋੜ ਰੁਪਏ ਤੋਂ ਜ਼ਿਆਦਾ ਮਹਿੰਗੀਆਂ ਘੜੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਘੜੀਆਂ ਦਾ ਮੁੱਲ 1.40 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਸੀ. ਬੀ. ਆਈ. ਨੇ ਨੀਰਵ ਮੋਦੀ ਦੇ ਮੁੰਬਈ ਸਥਿਤ ਸਮੁੰਦਰਾ ਮਹਿਲ ਘਰ 'ਚ ਛਾਪੇਮਾਰੀ ਦੌਰਾਨ ਇਹ ਬੇਸ਼ਕੀਮਤੀ ਸਾਮਾਨ ਜ਼ਬਤ ਕੀਤੇ ਹਨ। ਈ. ਡੀ. ਅਤੇ ਸੀ. ਬੀ. ਆਈ. ਪਿਛਲੇ ਤਿੰਨ ਦਿਨਾਂ ਤੋਂ ਨੀਰਵ ਮੋਦੀ ਦੇ ਘਰ ਦੀ ਛਾਣਬੀਣ ਕਰ ਰਹੇ ਸਨ।
PunjabKesariਜਾਂਚ ਟੀਮਾਂ ਨੂੰ ਛਾਪੇਮਾਰੀ ਦੌਰਾਨ ਕੁਝ ਪੇਂਟਿੰਗ ਵੀ ਮਿਲੀਆਂ ਹਨ, ਜਿਨ੍ਹਾਂ ਦੀ ਕੀਮਤ 10 ਕਰੋੜ ਰੁਪਏ ਹੈ। ਇਨ੍ਹਾਂ 'ਚ ਹੁਸੈਨ, ਹੈਬਰ ਅਤੇ ਅਮ੍ਰਿਤਾ ਸ਼ੇਰਗਿੱਲ ਦੀਆਂ ਪੇਟਿੰਗਸ ਹਨ। ਉੱਥੇ ਹੀ, ਜਾਂਚ ਟੀਮਾਂ ਨੇ 15 ਕਰੋੜ ਦੀ ਮਹਿੰਗੀ ਜਿਊਲਰੀ ਵੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਜ਼ਬਤ ਸਾਮਾਨਾਂ 'ਚ ਹੀਰੇ ਦੀ ਇਕ ਅਜਿਹੀ ਅੰਗੂਠੀ ਸ਼ਾਮਲ ਹੈ, ਜਿਸ ਦੀ ਕੀਮਤ 10 ਕਰੋੜ ਰੁਪਏ ਹੈ। ਹੁਣ ਤਕ ਹੋਈ ਕਾਰਵਾਈ 'ਚ 7,664 ਕਰੋੜ ਰੁਪਏ ਮੁੱਲ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਕਰ ਰਹੇ ਸਨ।


Related News