ਅਮਰੀਕਾ 'ਚ ਨਿਰਮਲਾ ਸੀਤਾਰਮਣ ਨੇ ਭਾਰਤੀ ਰਾਜਦੂਤ ਸੰਧੂ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

Sunday, Apr 24, 2022 - 01:07 PM (IST)

ਅਮਰੀਕਾ 'ਚ ਨਿਰਮਲਾ ਸੀਤਾਰਮਣ ਨੇ ਭਾਰਤੀ ਰਾਜਦੂਤ ਸੰਧੂ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਵਾਸ਼ਿੰਗਟਨ (ਬਿਊਰੋ): ਸੀਤਾਰਮਣ ਵਿਸ਼ਵ ਬੈਂਕ ਅਤੇ ਅੰਤਰ-ਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਦੀ ਸਾਲਾਨਾ ਬੈਠਕਾਂ ਵਿਚ ਹਿੱਸਾ ਲੈਣ ਲਈ ਅਮਰੀਕਾ ਪਹੁੰਚੀ ਹੋਈ ਹੈ। ਇੱਥੇ ਸੀਤਾਰਮਣ ਨੇ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਸੀਤਾਰਮਣ ਨੇ ਅਮਰੀਕਾ ਵਿੱਚ ਤਰਨਜੀਤ ਸਿੰਘ ਸੰਧੂ ਦੁਆਰਾ ਆਯੋਜਿਤ ਰਾਤ ਦੇ ਖਾਣੇ ਦੌਰਾਨ ਕਈ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜਿਹਨਾਂ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
 
ਇਸ ਤੋਂ ਇਲਾਵਾ ਸੀਤਾਰਮਣ ਨੇ ਮੌਕਿਆਂ ਬਾਰੇ ਚਰਚਾ ਕਰਨ ਲਈ ਪ੍ਰਮੁੱਖ ਅਮਰੀਕੀ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ।

PunjabKesari

ਇਸ ਤੋਂ ਪਹਿਲਾਂ ਆਪਣੇ ਇਕ ਸਬੰਧੋਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਰੂਸ-ਯੂਕ੍ਰੇਨ ਯੁੱਧ 'ਤੇ ਨਿਰਪੱਖ ਰੁਖ਼ ਅਪਨਾ ਰਿਹਾ ਹੈ।ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਮਰੀਕਾ ਭਾਰਤ ਦੇ ਰੂਪ ਵਿਚ ਇਕ ਦੋਸਤ ਚਾਹੁੰਦਾ ਹੈ ਤਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ "ਦੋਸਤ ਕਮਜ਼ੋਰ ਨਹੀਂ ਹੋ ਸਕਦਾ ਅਤੇ ਦੋਸਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਸੀਤਾਰਮਣ ਨੇ ਆਪਣੀ ਫੇਰੀ ਦੀ ਸਮਾਪਤੀ 'ਤੇ ਇਕ ਨਵੀਂ ਕਾਨਫਰੰਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨਿਸ਼ਚਿਤ ਤੌਰ 'ਤੇ ਦੋਸਤ ਬਣਨਾ ਚਾਹੁੰਦਾ ਹੈ ਪਰ ਜੇਕਰ ਅਮਰੀਕਾ ਵੀ ਦੋਸਤ ਚਾਹੁੰਦਾ ਹੈ ਤਾਂ ਦੋਸਤ ਕਮਜ਼ੋਰ ਦੋਸਤ ਨਹੀਂ ਹੋ ਸਕਦਾ, ਦੋਸਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਅੱਗੇ ਕਿਹਾ ਕਿ ਇਸ ਲਈ ਅਸੀਂ ਫ਼ੈਸਲੇ ਲੈ ਰਹੇ ਹਾਂ, ਅਸੀਂ ਕਾਲਾਂ ਲੈ ਰਹੇ ਹਾਂ, ਅਸੀਂ ਕੈਲੀਬਰੇਟਡ ਪੁਜ਼ੀਸ਼ਨਾਂ ਲੈ ਰਹੇ ਹਾਂ ਕਿਉਂਕਿ ਭੂਗੋਲਿਕ ਸਥਿਤੀ ਦੀ ਹਕੀਕਤ ਦੇ ਮੱਦੇਨਜ਼ਰ ਸਾਨੂੰ ਮਜ਼ਬੂਤ ਹੋਣ ਦੀ ਜ਼ਰੂਰਤ ਹੈ।
PunjabKesari

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ

ਸੀਤਾਰਮਣ ਨੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ।ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਇੱਕ ਸੀਨੀਅਰ ਅਧਿਕਾਰੀ ਨੇ ਭਾਰਤ ਨੂੰ "ਨਤੀਜੇ" ਭੁਗਤਣ ਦੀ ਧਮਕੀ ਦਿੱਤੀ ਹੈ। ਭਾਰਤ ਨੇ ਹਮਲੇ ਦੀ ਪੂਰੀ ਤਰ੍ਹਾਂ ਨਿੰਦਾ ਨਹੀਂ ਕੀਤੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਦੋ ਵੋਟਾਂ 'ਤੇ ਗੈਰ-ਹਾਜ਼ਰ ਰਿਹਾ - ਪਰ ਉਸਨੇ ਇਸ ਬਾਰੇ ਆਪਣੀ ਅਸਵੀਕਾਰਤਾ ਨੂੰ ਸਪੱਸ਼ਟ ਕੀਤਾ ਹੈ। ਨਵੀਂ ਦਿੱਲੀ ਨੇ ਦੁਸ਼ਮਣੀ ਖ਼ਤਮ ਕਰਨ ਅਤੇ ਕੂਟਨੀਤਕ ਮਾਧਿਅਮਾਂ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਦਾ ਸੱਦਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News