ਨਿਰਮਲਾ ਸੀਤਾਰਮਣ ਨੇ ਜੰਮੂ-ਕਸ਼ਮੀਰ ''ਚ 165 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Tuesday, Nov 23, 2021 - 01:34 AM (IST)

ਨਿਰਮਲਾ ਸੀਤਾਰਮਣ ਨੇ ਜੰਮੂ-ਕਸ਼ਮੀਰ ''ਚ 165 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਸ਼੍ਰੀਨਗਰ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿੱਚ 165 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਜਿਨ੍ਹਾਂ ਵਿੱਚ ਜੇਹਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰੋਜੈਕਟ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰਿਤ ਬੁਲਾਰਾ ਮੁਤਾਬਕ ਕੇਂਦਰੀ ਮੰਤਰੀ ਨੇ 130.49 ਕਰੋੜ ਰੁਪਏ ਦੀ ਲਾਗਤ ਵਾਲੇ ਸਿਹਤ, ਸਿੱਖਿਆ, ਸ਼ਹਿਰੀ ਬੁਨਿਆਦੀ ਢਾਂਚੇ ਅਤੇ ਆਫਤ ਪ੍ਰਬੰਧਨ ਨਾਲ ਸਬੰਧਿਤ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ - ਜੰਮੂ-ਕਸ਼ਮੀਰ ਦੇ ਹਰ ਨਾਗਰਿਕ ਨੂੰ ਘਾਟੀ ਅਤੇ ਰਾਸ਼ਟਰ ਦੇ ਵਿਕਾਸ 'ਚ ਯੋਗਦਾਨ ਦੇਣਾ ਚਾਹੀਦੈ: ਮਨੋਜ ਸਿਨਹਾ

ਬੁਲਾਰਾ ਨੇ ਕਿਹਾ ਕਿ ਮੰਤਰੀ ਨੇ ਜੇਹਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰੋਜੈਕਟ ਦੇ ਤਹਿਤ ਬਡਗਾਮ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਤੇ ਸੁਪਰਵਾਈਜ਼ਰੀ ਕੰਟਰੋਲ ਅਤੇ ਡਾਟਾ ਪ੍ਰਾਪਤੀ ਕੰਟਰੋਲ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਬੁਲਾਰਾ ਨੇ ਕਿਹਾ ਕਿ ਇਹ ਉਪ-ਪ੍ਰੋਜੈਕਟ ਜੇਹਲਮ ਜੇਹਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰੋਜੈਕਟ ਦਾ ਹਿੱਸਾ ਹਨ, ਜਿਸ ਨੂੰ ਵਿਸ਼ਵ ਬੈਂਕ ਤੋਂ 25 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News