ਨਿਰਮਲਾ ਸੀਤਾਰਮਨ ਨੇ ਜੰਮੂ ਕਸ਼ਮੀਰ ’ਚ 165 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
Wednesday, Nov 24, 2021 - 01:37 PM (IST)
ਜੰਮੂ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੰਮੂ ਕਸ਼ਮੀਰ ਦੇ 2 ਦਿਨਾ ਦੌਰੇ ’ਤੇ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸੇ ਨਾਲ ਜੰਮੂ ਕਸ਼ਮੀਰ ’ਚ 165 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਜਿਨ੍ਹਾਂ ’ਚ ਝੇਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰਾਜੈਕਟ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਦੇ ਵਿਕਾਸ ਲਈ ਕੇਂਦਰ ਸਰਕਾਰ ਵਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਉਣ ਵਾਲੇ ਦਿਨਾਂ ਲਈ ਵਿਕਾਸ ਦੀ ਰੂਪਰੇਖਾ ਦਿੱਤੀ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਇਕ ਅਧਿਕਾਰਤ ਬੁਲਾਰੇ ਅਨੁਸਾਰ ਕੇਂਦਰੀ ਮੰਤਰੀ ਨੇ 130.49 ਕਰੋੜ ਰੁਪਏ ਦੀ ਲਾਗਤ ਵਾਲੇ ਸਿਹਤ, ਸਿੱਖਿਆ, ਸ਼ਹਿਰੀ ਬੁਨਿਆਦੀ ਢਾਂਚੇ ਅਤੇ ਆਫ਼ਤ ਪ੍ਰਬੰਧਨ ਨਾਲ ਸੰਬੰਧਤ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਬੁਲਾਰੇ ਨੇ ਕਿਹਾ ਕਿ ਮੰਤਰੀ ਨੇ ਝੇਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰਾਜੈਕਟ ਦੇ ਅਧੀਨ ਬਡਗਾਮ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਦੇ ਐਮਰਜੈਂਸੀ ਸੰਚਾਲਨ ਕੇਂਦਰ ਅਤੇ ਨਿਗਰਾਨੀ ਕੰਟਰੋਲ ਅਤੇ ਡਾਟਾ ਅਧੀਗ੍ਰਹਿਣ ਕੰਟਰੋਲ ਭਵਨ ਦਾ ਨੀਂਹ ਪੱਧਰ ਵੀ ਰੱਖਿਆ। ਬੁਲਾਰੇ ਨੇ ਕਿਹਾ ਕਿ ਇਹ ਉੱਪ ਪ੍ਰਾਜੈਕਟਾਂ ਝੇਲਮ ਅਤੇ ਤਵੀ ਹੜ੍ਹ ਕੰਟਰੋਲ ਪ੍ਰਾਜੈਕਟ ਦਾ ਹਿੱਸਾ ਹਨ, ਜਿਸ ਨੂੰ ਵਿਸ਼ਵ ਬੈਂਕ ਵਲੋਂ 25 ਕਰੋੜ ਅਮਰੀਕੀ ਡਾਲਰ ਦੀ ਮਦਦ ਪ੍ਰਦਾਨ ਕੀਤੀ ਗਈ ਸੀ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਕਾਸ ਪ੍ਰਾਜੈਕਟ ਦੇ ਅਧੀਨ ਜੰਮੂ ਕਸ਼ਮੀਰ ’ਚ ਪਿਛਲੇ 2 ਸਾਲਾਂ ’ਚ 21 ਛੋਟੇ ਵੱਡੇ ਪ੍ਰਾਜੈਕਟ ਪੂਰੇ ਕੀਤੇ ਜਾ ਚੁਕੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਵੱਡੀ ਗਿਣਤੀ ’ਚ ਵਿਕਾਸ ਦੇ ਕੰਮ ਵੀ ਹੋਣਗੇ ਅਤੇ ਲੋਕਾਂ ਤੱਕ ਇਸ ਦੇ ਲਾਭ ਵੀ ਪਹੁੰਚ ਜਾਣਗੇ। ਪ੍ਰਦੇਸ਼ ਸਰਕਾਰ ਅਨੁਸਾਰ ਜਿੱਥੇ ਪਿਛਲੇ 2 ਸਾਲਾਂ ’ਚ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਸਰਕਾਰ ਕੋਲ ਆ ਗਏ ਹਨ, ਇਨ੍ਹਾਂ ’ਚੋਂ 21 ਹਜ਼ਾਰ ਕਰੋੜ ਦੇ ਕੰਮ ਸ਼ੁਰੂ ਵੀ ਕੀਤੇ ਗਏ ਹਨ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅਗਲੇ ਸਾਲ ਦੇ ਅੰਤ ਤੱਕ ਇਹ ਅੰਕੜਾ 53 ਹਜ਼ਾਰ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ