ਨਿਰਮਲਾ ਸੀਤਾਰਮਨ ਦੇਵੇਗੀ ਖੁਸ਼ਖਬਰੀ, ਇਨਕਮ ਟੈਕਸ ਰੇਟ ''ਚ ਕਟੌਤੀ

Saturday, Feb 01, 2020 - 10:03 AM (IST)

ਨਿਰਮਲਾ ਸੀਤਾਰਮਨ ਦੇਵੇਗੀ ਖੁਸ਼ਖਬਰੀ, ਇਨਕਮ ਟੈਕਸ ਰੇਟ ''ਚ ਕਟੌਤੀ

ਨਵੀਂ ਦਿੱਲੀ—ਨਿਰਮਲਾ ਸੀਤਾਰਮਨ ਅੱਜ ਬਜਟ ਪੇਸ਼ ਕਰਨ ਜਾ ਰਹੀ ਹੈ। ਕਮਜ਼ੋਰ ਵਿਕਾਸ ਦਰ ਅਤੇ ਮੰਗ 'ਚ ਛਾਈ ਸੁਸਤੀ ਦੌਰਾਨ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਜਟ 'ਚ ਪਰਸਨਲ ਇਨਕਮ ਟੈਕਸਪੇਅਰਸ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਖਾਸ ਕਰਕੇ ਕਾਰਪੋਰੇਟ ਟੈਕਸ ਰੇਟ 'ਚ ਕਟੌਤੀ ਦੇ ਬਾਅਦ ਇਸ ਦੀ ਮੰਗ ਤੇਜ਼ ਹੋ ਗਈ ਹੈ।
ਛੋਟ ਦੀ ਸੀਮਾ ਵਧਾਈ ਜਾ ਸਕਦੀ ਹੈ
ਇਕ ਨਿਊਜ਼ ਏਜੰਸੀ ਮੁਤਾਬਕ ਨਿਰਮਲਾ ਸੀਤਾਰਮਨ ਆਪਣੇ ਦੂਜੇ ਬਜਟ 'ਚ ਟੈਕਸਪੇਅਰਸ ਦੀ ਖੁਸ਼ਖਬਰੀ ਦੇ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਛੋਟ ਦੀ ਸੀਮਾ ਵਧਾਈ ਜਾ ਸਕਦੀ ਹੈ ਅਤੇ ਟੈਕਸ ਸਲੈਬ 'ਚ ਹਾਈ ਰੇਟ 'ਚ ਬਦਲਾਅ ਕੀਤਾ ਜਾ ਸਕਦੇ ਹਨ।
ਕੈਪੀਟਲ ਗੇਨਸ 'ਤੇ ਵੀ ਛੋਟ ਸੰਭਵ
ਇਸ ਤੋਂ ਪਹਿਲਾਂ ਟੈਕਸ ਸਲਾਹ-ਵਟਾਂਦਰਾ ਕੰਪਨੀ ਕੇ.ਪੀ.ਐੱਮ.ਜੀ. ਦੇ ਸਰਵੇ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਬਜਟ 'ਚ ਨਿਰਮਲਾ ਸੀਤਾਰਮਨ ਮੌਜੂਦ ਛੋਟ ਦੀ ਸੀਮਾ 2.5 ਲੱਖ ਤੋਂ ਵਧਾ ਸਕਦੀ ਹੈ। ਇਸ ਦੇ ਇਲਾਵਾ ਕੈਪੀਟਲ ਗੇਨਸ 'ਤੇ ਲੱਗਣ ਵਾਲੇ ਟੈਕਸ 'ਚ ਵੀ ਰਾਹਤ ਦਿੱਤੀ ਜਾ ਸਕਦੀ ਹੈ।
ਵਰਤਮਾਨ 'ਚ ਇਹ ਹਨ ਟੈਕਸ ਰੇਟ
ਵਰਤਮਾਨ 'ਚ 2.5 ਲੱਖ ਤੱਕ ਟੈਕਸ ਫ੍ਰੀ 'ਚ ਹੈ। 2.5 ਤੋਂ 5 ਲੱਖ ਤੱਕ 5 ਫੀਸਦੀ ਟੈਕਸ ਲੱਗਦਾ ਹੈ, ਹਾਲਾਂਕਿ ਚਾਲੂ ਵਿੱਤੀ ਸਾਲ ਦੇ ਲਈ 5 ਲੱਖ ਤੱਕ ਇਨਕਮ ਟੈਕਸ ਫ੍ਰੀ ਹੈ। 5 ਲੱਖ ਤੋਂ 10 ਲੱਖ ਤੱਕ ਕਮਾਈ 'ਤੇ 20 ਫੀਸਦੀ ਟੈਕਸ ਅਤੇ 10 ਲੱਖ ਤੋਂ ਜ਼ਿਆਦਾ 30 ਫੀਸਦੀ ਟੈਕਸ ਲੱਗਦਾ ਹੈ।


author

Aarti dhillon

Content Editor

Related News