ਜਾਣੋ ਕਿਸ ਤਰ੍ਹਾਂ ਰਿਹਾ ਸੇਲਸ ਗਰਲ ਤੋਂ ਵਿੱਤ ਮੰਤਰੀ ਬਣੀ ਨਿਰਮਲਾ ਦਾ ਸਫਰ

Friday, May 31, 2019 - 04:41 PM (IST)

ਜਾਣੋ ਕਿਸ ਤਰ੍ਹਾਂ ਰਿਹਾ ਸੇਲਸ ਗਰਲ ਤੋਂ ਵਿੱਤ ਮੰਤਰੀ ਬਣੀ ਨਿਰਮਲਾ ਦਾ ਸਫਰ

ਨਵੀਂ ਦਿੱਲੀ—ਦੇਸ਼ ਦੇ ਇਤਿਹਾਸ ਦੀ ਹੁਣ ਤੱਕ ਦੀ ਸਿਰਫ ਦੂਜੀ ਮਹਿਲਾ ਰੱਖਿਆ ਮੰਤਰੀ ਰਹੀ ਨਿਰਮਲਾ ਸੀਤਾਰਮਣ ਦੀ ਫਿਰ ਤੋਂ ਮੋਦੀ ਸਰਕਾਰ ਦੀ ਕੈਬਨਿਟ 'ਚ ਵਾਪਸੀ ਹੋਈ ਹੈ। ਹੁਣ ਉਨ੍ਹਾਂ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਪਣੇ ਪਹਿਲੇ ਕਾਰਜਕਾਲ 'ਚ ਨਿਰਮਲਾ ਕਾਫੀ ਐਕਟਿਵ ਰਹੀ ਅਤੇ ਰਾਫੇਲ ਵਿਵਾਦ 'ਤੇ ਉਨ੍ਹਾਂ ਨੇ ਸੰਸਦ ਅਤੇ ਬਾਹਰ ਸਰਕਾਰ ਦਾ ਚੰਗੀ ਤਰ੍ਹਾਂ ਡਿਫੈਂਸ ਵੀ ਕੀਤਾ। ਤਾਮਿਲਨਾਡੂ ਦੇ ਇਕ ਸਾਧਾਰਣ ਜਿਹੇ ਪਰਿਵਾਰ ਤੋਂ ਆਉਣ ਵਾਲੀ ਨਿਰਮਲਾ ਨੇ ਕਿਸੇ ਸਮੇਂ 'ਚ ਸੇਲਸ ਗਰਲ ਦੇ ਰੂਪ 'ਚ ਕੰਮ ਕੀਤਾ ਸੀ। ਪਰ ਫਿਰ ਬੀ.ਜੇ.ਪੀ. ਨਾਲ ਜੁੜ ਕੇ ਕਿੰਝ ਉਹ ਸਿਰਫ 11 ਸਾਲ ਤੋਂ ਇਥੇ ਤੱਕ ਪਹੁੰਚੀ ਜਾਣੋ।
ਤਾਮਿਲਨਾਡੂ 'ਚ ਜਨਮ, ਰੇਲਵੇ 'ਚ ਸਨ ਪਿਤਾ
ਨਿਰਮਲਾ ਦਾ ਜਨਮ ਤਾਮਿਲਨਾਡੂ ਦੇ ਇਕ ਸਾਧਾਰਣ ਜਿਹੇ ਪਰਿਵਾਰ 'ਚ 18 ਅਗਸਤ 1959 ਨੂੰ ਹੋਇਆ ਸੀ। ਉਸ ਦੇ ਪਿਤਾ ਰੇਲਵੇ 'ਚ ਕੰਮ ਕਰਦੇ ਸਨ ਅਤੇ ਮਾਂ ਘਰ ਸੰਭਾਲਦੀ ਸੀ। ਪਿਤਾ ਦੀ ਨੌਕਰੀ 'ਚ ਵਾਰ-ਵਾਰ ਟਰਾਂਸਫਰ ਹੁੰਦਾ ਰਹਿੰਦਾ ਸੀ ਜਿਸ ਦੀ ਵਜ੍ਹਾ ਨਾਲ ਉਹ ਤਾਮਿਲਨਾਡੂ ਦੇ ਕਈ ਹਿੱਸਿਆ 'ਚ ਰਹੀ।
ਜੇ.ਐੱਨ.ਯੂ. ਤੋਂ ਕੀਤੀ ਪੜ੍ਹਾਈ
ਸੀਤਾਰਮਣ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੋਂ ਹੀ ਕੀਤੀ। ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਅਰਥਸ਼ਾਸਤਰ 'ਚ ਕੀਤੀ ਸੀ। ਇਸ ਦੇ ਬਾਅਦ ਮਾਸਟਰਸ ਦੇ ਲਈ ਉਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਆਈ। ਇਸ ਦੇ ਬਾਅਦ ਉਨ੍ਹਾਂ ਨੇ ਇੰਡੋ ਯੂਰੋਪੀਅਨ ਟੈਕਸਟਾਈਲ ਟ੍ਰੇਡ 'ਚ ਆਪਣੀ ਪੀ.ਐੱਚ.ਡੀ. ਦੀ ਰਿਸਰਚ ਕੀਤੀ।
ਲੰਡਨ 'ਚ ਸੇਲਸ ਗਰਲ ਸੀ
ਪੜ੍ਹਾਈ ਦੇ ਦੌਰਾਨ ਅਤੇ ਬਾਅਦ ਵੀ ਸੀਤਾਰਮਣ ਨੇ ਕਈ ਥਾਵਾਂ 'ਤੇ ਕੰਮ ਕੀਤਾ। ਪਤੀ ਨਾਲ ਲੰਡਨ 'ਚ ਰਹਿਣ ਦੌਰਾਨ ਨਿਰਮਲਾ ਨੇ ਉਥੇ ਇਕ ਘਰ ਦਾ ਸਜ਼ਾਵਟੀ ਸਾਮਾਨ ਵੇਚਣ ਵਾਲੀ ਦੁਕਾਨ 'ਚ ਸੇਲਸ ਗਲਸ ਦੇ ਰੂਪ 'ਚ ਵੀ ਕੰਮ ਕੀਤਾ ਸੀ। ਬਾਅਦ 'ਚ ਉਹ ਲੰਡਨ 'ਚ ਖੇਤੀਬਾੜੀ ਇੰਜੀਨੀਅਰਸ ਐਸੋਸੀਏਸ਼ਨ ਨਾਲ ਜੁੜੀ। ਇਸ ਦੇ ਬਾਅਦ ਉਨ੍ਹਾਂ ਨੇ ਲੰਡਨ 'ਚ ਹੀ ਪ੍ਰਾਈਸ ਵਾਟਰਹਾਊਸ ਨਾਂ ਦੀ ਕੰਪਨੀ 'ਚ ਸੀਨੀਅਰ ਮੈਨੇਜਰ ਦੇ ਰੂਪ 'ਚ ਕੰਮ ਕੀਤਾ। ਉਹ ਕੁਝ ਸਮਾਂ ਲਈ ਬੀ.ਬੀ.ਸੀ. ਨਾਲ ਵੀ ਜੁੜੀ। ਇਸ ਦੇ ਬਾਅਦ ਵਾਪਸ ਭਾਰਤ ਆਉਣ 'ਤੇ ਉਨ੍ਹਾਂ ਨੇ ਹੈਦਰਾਬਾਦ 'ਚ ਸੈਂਟਰ ਫਾਰ ਪਬਲਿਕ ਪਾਲਿਸੀ 'ਚ ਡਿਪਟੀ ਡਾਇਰੈਕਟਰ ਦੇ ਰੂਪ 'ਚ ਕੰਮ ਕੀਤਾ।
2008 'ਚ ਜੁਆਇਨ ਕੀਤੀ ਬੀ.ਜੇ.ਪੀ., ਦੋ ਸਾਲ 'ਚ ਬਣੀ ਬੁਲਾਰੀ
ਨਿਰਮਲਾ ਨੇ 2008 'ਚ ਰਾਜਨੀਤੀ 'ਚ ਐਂਟਰੀ ਲਈ ਅਤੇ ਬੀ.ਜੇ.ਪੀ. ਜੁਆਇਨ ਕੀਤੀ। ਇਸ ਦੇ ਬਾਅਦ ਹੀ ਉਹ ਬੀ.ਜੇ.ਪੀ. ਬੁਲਾਰੀ ਬਣ ਚੁੱਕੀ ਸੀ। ਇਸ ਦੇ ਬਾਅਦ 26 ਮਈ 2014 'ਚ ਮੋਦੀ ਸਰਕਾਰ 'ਚ ਉਨ੍ਹਾਂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪਿਆ ਗਿਆ। ਫਿਰ 3 ਦਸੰਬਰ 2017 ਨੂੰ ਹੋਏ ਕੈਬਨਿਟ ਬਦਲਾਅ 'ਚ ਉਨ੍ਹਾਂ ਨੂੰ ਰੱਖਿਆ ਮੰਤਰੀ ਬਣਾਇਆ ਗਿਆ। 
ਇੰਦਰਾ ਦੇ ਬਾਅਦ ਦੂਜੀ ਰੱਖਿਆ ਮੰਤਰੀ
ਪਿਛਲੀ ਸਰਕਾਰ 'ਚ ਰੱਖਿਆ ਮੰਤਰੀ ਬਣਦੇ ਹੀ ਨਿਰਮਲਾ ਸੀਤਾਰਮਣ ਨੇ ਇਕ ਰਿਕਾਰਡ ਆਪਣੇ ਨਾਂ ਕਰ ਲਿਆ ਸੀ। ਉਹ ਰਿਕਾਰਡ ਸੀ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣਨ ਦਾ। ਨਿਰਮਲਾ ਤੋਂ ਪਹਿਲਾਂ ਸਿਰਫ ਇੰਦਰਾ ਗਾਂਧੀ ਨੇ ਆਪਣੀ ਸਰਕਾਰ 'ਚ ਇਹ ਚਾਰਜ ਲਿਆ ਸੀ। 
ਜੇ.ਐੱਨ.ਯੂ. 'ਚ ਮੁਲਾਕਾਤ ਦੇ ਬਾਅਦ ਡਾ. ਪ੍ਰਭਾਕਰ ਨਾਲ ਵਿਆਹ
ਜੇ.ਐੱਨ.ਯੂ. 'ਚ ਪੜ੍ਹਾਈ ਦੇ ਬਾਅਦ ਨਿਰਮਲਾ ਦੀ ਮੁਲਾਕਾਤ ਡਾ. ਪਰਕਾਲਾ ਪ੍ਰਭਾਕਰ ਨਾਲ ਹੋਈ ਸੀ। ਉਹ ਵੀ ਉਥੇ ਪੜ੍ਹਦੇ ਸਨ। ਫਿਰ ਬਾਅਦ 'ਚ ਦੋਵਾਂ ਨੇ ਵਿਆਹ ਕਰ ਲਿਆ। ਫਿਲਹਾਲ ਦੋਵਾਂ ਦੀ ਇਕ ਬੇਟੀ ਹੈ। 


author

Aarti dhillon

Content Editor

Related News