ਨਿਰਭਿਆ ਕੇਸ : ਦੋਸ਼ੀ ਵਿਨੇ ਸ਼ਰਮਾ ਨੂੰ ਤਿਹਾੜ ਜੇਲ 'ਚ ਕੀਤਾ ਗਿਆ ਸ਼ਿਫਟ

12/10/2019 10:57:04 AM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਦੇ ਦੋਸ਼ੀ ਵਿਨੇ ਸ਼ਰਮਾ ਨੂੰ ਮੰਗਲਵਾਰ ਨੂੰ ਤਿਹਾੜ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵਿਨੇ ਮੰਡੋਲੀ ਜੇਲ 'ਚ ਬੰਦ ਸੀ। 2012 'ਚ ਰਾਜਧਾਨੀ 'ਚ ਹੋਏ ਨਿਰਭਿਆ ਕਾਂਡ ਦੇ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਿਨੇ ਸ਼ਰਮਾ ਤੋਂ ਇਲਾਵਾ ਜੋ ਬਾਕੀ ਤਿੰਨ ਦੋਸ਼ੀ ਹਨ, ਉਹ ਪਹਿਲਾਂ ਤੋਂ ਹੀ ਤਿਹਾੜ ਜੇਲ 'ਚ ਬੰਦ ਹਨ। ਦੱਸਣਯੋਗ ਹੈ ਕਿ ਹਾਲ ਹੀ 'ਚ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਈ ਘਟਨਾ ਤੋਂ ਬਾਅਦ ਦੇਸ਼ 'ਚ ਔਰਤਾਂ ਵਿਰੁੱਧ ਵਧਦੇ ਅੱਤਿਆਚਾਰ 'ਤੇ ਬਵਾਲ ਵਧਦਾ ਜਾ ਰਿਹਾ ਹੈ। ਇਸ ਵਿਚ 16 ਦਸੰਬਰ ਵੀ ਆ ਰਹੀ ਹੈ, ਜਿਸ ਦਿਨ ਨਿਰਭਿਆ ਕਾਂਡ ਹੋਇਆ ਸੀ। ਨਿਰਭਿਆ ਕਾਂਡ ਦੇ 4 ਦੋਸ਼ੀ ਵਿਨੇ ਸ਼ਰਮਾ, ਮੁਕੇਸ਼, ਪਵਨ ਅਤੇ ਅਕਸ਼ੈ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ। ਭਿਆਨਕ ਅਪਰਾਧ ਦੇ ਦੋਸ਼ 'ਚ ਚਾਰਾਂ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਉੱਪਰੀ ਅਦਾਲਤਾਂ ਨੇ ਵੀ ਕਾਇਮ ਰੱਖਿਆ ਸੀ।

ਦੱਸਣਯੋਗ ਹੈ ਕਿ ਪਟਿਆਲਾ ਹਾਊਸ ਕੋਰਟ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 13 ਦਸੰਬਰ ਨੂੰ ਹੋਣੀ ਹੈ। ਪਿਛਲੀ ਸੁਣਵਾਈ 'ਚ ਕੋਰਟ ਨੇ ਚਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਪੁੱਛਿਆ ਗਿਆ ਸੀ ਕਿ ਉਹ ਦੱਸਣ ਕਿ ਕੋਈ ਅਰਜ਼ੀ ਲਗਾਉਣਾ ਚਾਹੁੰਦੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਦਾਇਰ ਕੀਤੀ ਗਈ ਦਯਾ ਪਟੀਸ਼ਨ ਵਾਪਸ ਕਰਨ ਲਈ ਅਪੀਲ ਕੀਤੀ ਸੀ। ਵਿਨੇ ਵਲੋਂ ਦਲੀਲ ਦਿੱਤੀ ਗਈ ਸੀ ਕਿ ਉਸ ਪਟੀਸ਼ਨ 'ਚ ਉਸ ਨੇ ਦਸਤਖ਼ਤ ਨਹੀਂ ਕੀਤੇ ਸਨ।

ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦੱਖਣੀ ਦਿੱਲੀ ਦੇ ਮੁਨੇਰਕਾ 'ਚ ਇਕ ਚੱਲਦੀ ਬੱਸ 'ਚ ਇਕ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਲੋਕਾਂ ਨੇ ਚੱਲਦੀ ਬੱਸ 'ਚ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਪੀੜਤਾ ਨੂੰ ਚੱਲਦੀ ਬੱਸ ਤੋਂ ਮਹਿਪਾਲਪੁਰ 'ਚ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ।


DIsha

Content Editor

Related News