ਰਾਸ਼ਟਰਪਤੀ ਨੇ ਨਿਰਭਯਾ ਦੇ ਦੋਸ਼ੀ ਮੁਕੇਸ਼ ਦੀ ਦਯਾ ਪਟੀਸ਼ਨ ਕੀਤੀ ਖਾਰਜ

01/17/2020 12:14:29 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਯਾ ਕੇਸ ਦੇ ਦੋਸ਼ੀ ਮੁਕੇਸ਼ ਦੀ ਦਯਾ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੁਕੇਸ਼ ਨੇ ਸੁਪਰੀਮ ਕੋਰਟ ਤੋਂ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਤੋਂ ਦਯਾ ਦੀ ਗੁਹਾਰ ਲਗਾਈ ਸੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਕੇਸ਼ ਸਮੇਤ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ 22 ਜਨਵਰੀ ਨੂੰ ਡੈੱਥ ਵਾਰੰਟ ਜਾਰੀ ਕੀਤਾ ਸੀ। ਹਾਲਾਂਕਿ ਮੁਕੇਸ਼ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੋਣ ਕਾਰਨ ਵੀਰਵਾਰ ਨੂੰ ਕੋਰਟ ਨੇ ਕਿਹਾ ਕਿ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਹੈ। 

ਗ੍ਰਹਿ ਮੰਤਰਾਲੇ ਨੂੰ ਮਿਲ ਚੁਕੀ ਹੈ ਪਟੀਸ਼ਨ ਖਾਰਜ ਹੋਣ ਦੀ ਸੂਚਨਾ
ਪਟਿਆਲਾ ਹਾਊਸ ਕੋਰਟ ਨੇ ਹੀ 7 ਜਨਵਰੀ ਨੂੰ ਚਾਰੇ ਦੋਸ਼ੀਆਂ ਮੁਕੇਸ਼ ਸਿੰਘ, ਵਿਨੇ ਸ਼ਰਮਾ, ਪਵਨ ਗੁਪਤਾ ਅਤੇ ਅਕਸ਼ੈ ਠਾਕੁਰ ਵਿਰੁੱਧ ਡੈੱਥ ਵਾਰੰਟ ਜਾਰੀ ਕਰਦੇ ਹੋਏ ਫਾਂਸੀ ਦੇਣ ਦੀ ਤਰੀਕ 22 ਜਨਵਰੀ ਤੈਅ ਕੀਤੀ ਸੀ। ਹਾਲਾਂਕਿ ਦੋਸ਼ੀਆਂ ਕੋਲ ਰਾਸ਼ਟਰਪਤੀ ਤੋਂ ਦਯਾ ਪਟੀਸ਼ਨ ਦਾਇਰ ਕਰਨ ਦਾ ਆਖਰੀ ਬਦਲ ਬਚਿਆ ਸੀ। ਅਜਿਹੇ 'ਚ ਮੁਕੇਸ਼ ਨੇ ਦਯਾ ਪਟੀਸ਼ਨ ਦਿੱਤੀ, ਜਿਸ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕਰ ਦਿੱਤਾ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੁਕੇਸ਼ ਦੀ ਦਯਾ ਪਟੀਸ਼ਨ ਖਾਰਜ ਹੋਣ ਦੀ ਸੂਚਨਾ ਮੰਤਰਾਲੇ ਨੂੰ ਮਿਲ ਚੁਕੀ ਹੈ।

3 ਹੋਰ ਦੋਸ਼ੀਆਂ ਕੋਲ ਬਚਿਆ ਹੈ ਦਯਾ ਪਟੀਸ਼ਨ ਦਾ ਬਦਲ
ਹਾਲਾਂਕਿ ਹਾਲੇ ਤਿੰਨ ਹੋਰ ਦੋਸ਼ੀਆਂ ਕੋਲ ਰਾਸ਼ਟਰਪਤੀ ਤੋਂ ਦਯਾ ਮੰਗਣ ਦਾ ਬਦਲ ਬਚਿਆ ਹੋਇਆ ਹੈ। 16 ਦਸੰਬਰ 2012 ਨੂੰ ਦਿੱਲੀ 'ਚ ਹੋਈ ਇਸ ਖੌਫਨਾਕ ਘਟਨਾ ਦੇ ਇਕ ਹੋਰ ਦੋਸ਼ੀ ਵਿਨੇ ਸ਼ਰਮਾ ਦੀ ਮੁਆਫ਼ੀ ਪਟੀਸ਼ਨ ਵੀ ਰਾਸ਼ਟਰਪਤੀ ਕੋਲ ਪਹੁੰਚੀ ਸੀ ਪਰ ਉਸ ਨੇ ਬਾਅਦ 'ਚ ਇਹ ਕਹਿੰਦੇ ਹੋਏ ਵਾਪਸ ਲੈ ਲਈ ਸੀ ਕਿ ਇਸ ਲਈ ਉਸ ਦੀ ਰਾਏ ਨਹੀਂ ਲਈ ਗਈ ਸੀ। ਜੇਲ ਨਿਯਮਾਂ ਦੇ ਅਧੀਨ ਜੇਕਰ ਕਿਸੇ ਇਕ ਕੇਸ 'ਚ ਇਕ ਤੋਂ ਵਧ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਮਿਲੀ ਹੋਵੇ ਤਾਂ ਜਦੋਂ ਤੱਕ ਸਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਖਤਮ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਜਾ ਸਕਦੀ ਹੈ।


DIsha

Content Editor

Related News