ਨਿਰਭਯਾ ਦੇ ਦੋਸ਼ੀਆਂ ਨੂੰ ਕੱਲ ਹੋਵੇਗੀ ਫਾਂਸੀ, ਪਰਿਵਾਰ ਵਾਲਿਆਂ ਨੇ ਕੀਤੀ ਅੰਤਿਮ ਮੁਲਾਕਾਤ

03/19/2020 9:31:13 AM

ਨਵੀਂ ਦਿੱਲੀ— ਨਿਰਭਯਾ ਦੇ ਦੋਸ਼ੀਆਂ ਨੂੰ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਸਿ ਤੋਂ ਪਹਿਲਾਂ ਨਿਰਭਯਾ ਦੇ ਤਿੰਨ ਦੋਸ਼ੀਆਂ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਅੰਤਿਮ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਸ਼ੀਆਂ ਦੇ ਪਰਿਵਾਰ ਵਾਲੇ ਬੰਦ ਕਮਰੇ 'ਚ ਮਿਲੇ। ਹਾਲਾਂਕਿ ਇਕ ਹੋਰ ਦੋਸ਼ੀ ਅਕਸ਼ੈ ਦੇ ਪਰਿਵਾਰ ਵਾਲੇ ਹਾਲੇ ਉਸ ਨੂੰ ਮਿਲਣ ਨਹੀਂ ਆਏ ਹਨ। ਅਕਸ਼ੈ ਦੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਨੂੰ ਮਿਲਣ ਲਈ ਬੁਲਾਇਆ ਗਿਆ ਹੈ। ਅਕਸ਼ੈ ਦੀ ਪਤਨੀ ਬਿਹਾਰ ਦੇ ਔਰੰਗਾਬਾਦ ਦੇ ਇਕ ਫੈਮਿਲੀ ਕੋਰਟ 'ਚ ਤਲਾਕ ਦੀ ਅਰਜ਼ੀ ਦਾਖਲ ਕਰ ਚੁਕੀ ਹੈ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦੋਸ਼ੀ ਮੁਕੇਸ਼ ਦੀ ਪਟੀਸ਼ਨ ਖਾਰਜ, ਵਕੀਲ ਵਿਰੁੱਧ ਕੀਤੀ ਸੀ ਸ਼ਿਕਾਇਤ

ਮੁਲਾਕਾਤ ਦੌਰਾਨ ਰੋਣ ਲੱਗੇ ਦੋਸ਼ੀ
ਤਿਹਾੜ ਜੇਲ ਦੇ ਇਕ ਸੂਤਰ ਨੇ ਦੱਸਿਆ ਕਿ ਪਵਨ ਗੁਪਤਾ ਅਤੇ ਵਿਨੇ ਸ਼ਰਮਾ ਦੇ ਪਰਿਵਾਰ ਵਾਲੇ 29 ਫਰਵਰੀ ਨੂੰ ਮੁਲਾਕਾਤ ਕਰ ਚੁਕੇ ਹਨ। ਪਰਿਵਾਰ ਵਾਲੇ ਦੋਸ਼ੀਆਂ ਨਾਲ ਮੁਲਾਕਾਤ ਦੌਰਾਨ ਇਕ-ਦੂਜੇ ਨਾਲ ਗਲੇ ਮਿਲੇ। ਮੁਲਾਕਾਤ ਦੌਰਾਨ ਦੋਵੇਂ ਦੋਸ਼ੀ ਰੋਣ ਲੱਗੇ। ਇਸ ਦੌਰਾਨ ਜੇਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼


ਮੁਕੇਸ਼ ਨਾਲ ਪਰਿਵਾਰ ਨੇ 2 ਮਾਰਚ ਨੂੰ ਮੁਲਾਕਾਤ ਕੀਤੀ ਸੀ
ਇਕ ਸੂਤਰ ਨੇ ਦੱਸਿਆ ਕਿ ਮੁਕੇਸ਼ ਸਿੰਘ ਨਾਲ ਉਸ ਦੇ ਪਰਿਵਾਰ ਵਾਲਿਆਂ ਨੇ 2 ਮਾਰਚ ਨੂੰ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਮੁਕੇਸ਼ ਚੁੱਪ ਰਿਹਾ ਪਰ ਵਿਚ-ਵਿਚ ਉਸ ਦੇ ਪਰਿਵਾਰ ਵਾਲੇ ਰੋ ਪੈਂਦੇ ਸਨ। ਮੁਕੇਸ਼ ਮੁਲਾਕਾਤ ਦੌਰਾਨ ਪਰਿਵਾਰ ਵਾਲਿਆਂ ਨੂੰ ਦੱਸਦਾ ਸੀ ਕਿ ਉਸ ਦੇ ਹਾਲੇ ਵੀ ਕੁਝ ਕਾਨੂੰਨੀ ਬਦਲ ਹਨ। ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਮੁਕੇਸ਼ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਨਿਰਭਯਾ ਗੈਂਗਰੇਪ ਦੌਰਾਨ ਉਹ ਦਿੱਲੀ 'ਚ ਨਹੀਂ ਸੀ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਫਾਂਸੀ ਤੋਂ ਕਿੰਨੀ ਦੂਰ ਦਰਿੰਦੇ! ਜੱਲਾਦ ਨੇ ਤਿਹਾੜ ਜੇਲ ’ਚ ਕੀਤੀ ‘ਡਮੀ ਰਿਹਰਸਲ’


ਅਕਸ਼ੈ ਦੀ ਪਤਨੀ ਨੇ ਲਗਾਈ ਤਲਾਕ ਦੀ ਅਰਜ਼ੀ
ਅਕਸ਼ੈ ਠਾਕੁਰ ਦੀ ਪਤਨੀ ਪੁਨੀਤਾ ਦੇਵੀ (29) ਨੇ ਔਰੰਗਾਬਾਦ 'ਚ ਇਕ ਫੈਮਿਲੀ ਕੋਰਟ 'ਚ ਤਲਾਕ ਦੀ ਅਰਜ਼ੀ ਦਿੱਤੀ ਹੈ। ਪੁਨੀਤਾ ਨੇ ਕੋਰਟ ਨੂੰ ਕਿਹਾ ਕਿ ਉਹ ਅਕਸ਼ੈ ਦੀ ਵਿਧਵਾ ਬਣ ਕੇ ਨਹੀਂ ਜਿਉਂਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭਯਾ ਦੀ ਮਾਂ ਨੇ ਕਿਹਾ- ਉਮੀਦ ਹੈ ਇਸ ਵਾਰ ਦਰਿੰਦਿਆਂ ਨੂੰ ਫਾਂਸੀ ਹੋਵੇਗੀ

ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਪੂਰੀ
ਤਿਹਾੜ 'ਚ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਪੂਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਡਮੀ ਨੂੰ ਫਾਂਸੀ 'ਤੇ ਲਟਕਾ ਕੇ ਵੀ ਦੇਖਿਆ ਗਿਆ ਹੈ। ਅਧਿਕਾਰੀ ਸਾਰੇ ਦੋਸ਼ੀਆਂ ਦੀ ਹੈਲਥ 'ਤੇ ਨਜ਼ਰ ਰੱਖੇ ਹੋਏ ਹਨ।


DIsha

Content Editor

Related News