ਨਿਰਭਯਾ ਦੀ ਮਾਂ ਨੂੰ ਵਕੀਲ ਇੰਦਰਾ ਜੈਸਿੰਘ ਨੇ ਦਿੱਤੀ ਹੈਰਾਨ ਕਰ ਦੇਣ ਵਾਲੀ ਸਲਾਹ

Saturday, Jan 18, 2020 - 10:46 AM (IST)

ਨਿਰਭਯਾ ਦੀ ਮਾਂ ਨੂੰ ਵਕੀਲ ਇੰਦਰਾ ਜੈਸਿੰਘ ਨੇ ਦਿੱਤੀ ਹੈਰਾਨ ਕਰ ਦੇਣ ਵਾਲੀ ਸਲਾਹ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਚਾਰੇ ਦੋਸ਼ੀਆਂ ਨੂੰ ਹੁਣ 1 ਫਰਵਰੀ 2020 ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਲਈ 1 ਫਰਵਰੀ ਸਵੇਰੇ 6 ਫਾਂਸੀ ਦੇਣ ਦਾ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਇਕ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਨਿਰਭਯਾ ਦੀ ਮਾਂ ਨੂੰ ਹੈਰਾਨ ਕਰ ਦੇਣ ਵਾਲੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਨਿਰਭਯਾ ਦੀ ਮਾਂ ਨੂੰ ਅਪੀਲ ਕੀਤੀ ਹੈ ਕਿ ਉਹ 2012 ਦੇ ਨਿਰਭਯਾ ਨਾਲ ਗੈਂਗਰੇਪ ਅਤੇ ਕਤਲ ਦੇ ਦੋਸ਼ੀਆਂ ਨੂੰ ਮੁਆਫ ਕਰ ਦੇਵੇ। ਵਕੀਲ ਜੈਸਿੰਘ ਨੇ ਟਵੀਟ ਕਰ ਕੇ ਇਹ ਅਪੀਲ ਕੀਤੀ ਹੈ। ਉਨ੍ਹਾਂ ਨੂੰ ਟਵਿੱਟਰ 'ਤੇ ਲਿਖਿਆ-  ਜਦਕਿ ਮੈਂ ਆਸ਼ਾ ਦੇਵੀ ਦੇ ਦਰਦ ਨਾਲ ਪੂਰੀ ਤਰ੍ਹਾਂ ਵਾਕਿਫ ਹਾਂ, ਮੈਂ ਅਪੀਲ ਕਰਦੀ ਹਾਂ ਉਹ ਸੋਨੀਆ ਗਾਂਧੀ ਦੇ ਉਦਾਹਰਣ ਨੂੰ ਫਾਲੋਅ ਕਰਨ, ਜਿਨ੍ਹਾਂ ਨੇ ਨਲਿਨੀ ਨੂੰ ਮੁਆਫ਼ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਲਈ ਮੌਤ ਦੀ ਸਜ਼ਾ ਨਹੀਂ ਚਾਹੁੰਦੀ। ਅਸੀਂ ਤੁਹਾਡੇ ਨਾਲ ਹਾਂ ਪਰ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ। 



ਇੰਦਰਾ ਜੈਸਿੰਘ ਦੀ ਭੜਕੀ ਨਿਰਭਯਾ ਦੀ ਮਾਂ—
ਨਿਰਭਯਾ ਦੀ ਮਾਂ ਵਕੀਲ ਇੰਦਰਾ ਦੀ ਇਸ ਅਪੀਲ 'ਤੇ ਭੜਕ ਗਈ ਅਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਕੌਣ ਹੁੰਦੀ ਹੈ। ਆਸ਼ਾ ਦੇਵੀ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਵਜ੍ਹਾ ਕਰ ਕੇ ਰੇਪ ਪੀੜਤਾਂ ਨਾਲ ਇਨਸਾਫ ਨਹੀਂ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵਾਸ ਨਹੀਂ ਹੁੰਦਾ ਕਿ ਆਖਰਕਾਰ ਇੰਦਰਾ ਜੈਸਿੰਘ ਮੈਨੂੰ ਅਜਿਹਾ ਸੁਝਾਅ ਦੇਣ ਦੀ ਹਿੰਮਤ ਕਿਵੇਂ ਕਰ ਸਕਦੀ ਹੈ। ਜਦੋਂ ਤਕ ਦੋਸ਼ੀਆਂ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤਕ ਉਹ ਸੰਤੁਸ਼ਟ ਨਹੀਂ ਹੋਵੇਗੀ।


author

Tanu

Content Editor

Related News