ਨਿਰਭਿਆ ਕੇਸ : 7 ਸਾਲ 3 ਮਹੀਨੇ ਤੇ 3 ਦਿਨ! ਉਸ ਦਰਦਨਾਕ ਰਾਤ ਤੋਂ ਫਾਂਸੀ ਤਕ ਦੀ ਕਹਾਣੀ

Friday, Mar 20, 2020 - 06:30 AM (IST)

ਨਿਰਭਿਆ ਕੇਸ : 7 ਸਾਲ 3 ਮਹੀਨੇ ਤੇ 3 ਦਿਨ! ਉਸ ਦਰਦਨਾਕ ਰਾਤ ਤੋਂ ਫਾਂਸੀ ਤਕ ਦੀ ਕਹਾਣੀ

ਨਵੀਂ ਦਿੱਲੀ — ਸਾਲ 2012 'ਚ ਰਾਜਧਾਨੀ ਦਿੱਲੀ 'ਚ ਹੋਏ ਨਿਰਭਿਆ ਗੈਂਗਰੇਪ ਕਾਂਡ 'ਚ ਅੱਜ ਕਰੀਬ 7 ਸਾਲ ਬਾਅਦ ਇਨਸਾਫ ਹੋਇਆ ਹੈ। ਤਿਹਾੜ ਜੇਲ ਦੇ ਫਾਂਸੀ ਘਰ 'ਚ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਗਿਆ ਅਤੇ ਇਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾਵੇਗਾ।
7 ਸਾਲ 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ 'ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਸੀ ਅਤੇ ਅੱਝ ਜਾ ਕੇ ਉਸ ਦਾ ਨਤੀਜਾ ਨਿਕਲਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਕ ਲੰਬੇ ਸਮੇਂ ਤਕ ਇਨਸਾਫ ਲਈ ਲੜਾਈ ਲੜੀ ਸੀ, ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਉਹ ਨਿਰਭਿਆ ਦੇ ਰੂਪ 'ਚ ਮਨਾਉਣਗੀ।

ਉਸ ਦਰਦਨਾਕ ਹਾਦਸੇ ਤੋਂ ਫਾਂਸੀ ਤਕ:-
6 ਦਸੰਬਰ 2012 - ਦਿੱਲੀ ਦੇ ਮੁਨੀਰਕਾ 'ਚ 6 ਲੋਕਾਂ ਨੇ ਚੱਲਦੀ ਬੱਸ 'ਚ ਪੈਰਾਮੈਡੀਕਲ ਦੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ। ਇਸ ਮਾਮਲੇ 'ਚ ਦਰਿੰਦਗੀ ਦੀਆਂ ਉਹ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਜਿਸ ਨੂੰ ਦੇਖ-ਸੁਣ ਕੇ ਕੋਈ ਦਰਿੰਦਾ ਵੀ ਦਹਿਸ਼ਤ 'ਚ ਆ ਜਾਵੇ। ਵਾਰਦਾਤ ਦੇ ਸਮੇਂ ਪੀੜਤਾ ਦਾ ਦੋਸਤ ਵੀ ਬੱਸ 'ਚ ਸੀ। ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਲੜਕੀ ਅਤੇ ਉਸ ਦੇ ਦੋਸਤ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ।

18 ਦਸੰਬਰ 2012 - ਦਿੱਲੀ ਪੁਲਸ ਨੇ 4 ਦੋਸ਼ੀਆਂ ਰਾਮ ਸਿੰਘ, ਮੁਕੇਸ਼, ਵਿਨੇ ਸ਼ਰਮਾ ਤੇ ਪਵਨ ਗੁੱਪਤਾ ਨੂੰ ਗ੍ਰਿਫਤਾਰ ਕਰ ਲਿਆ।

21 ਦਸੰਬਰ 2012 - ਪੁਲਸ ਨੇ ਇਕ ਨਾਬਾਲਿਗ ਨੂੰ ਦਿੱਲੀ ਤੋਂ ਅਤੇ 6ਵੇਂ ਦੋਸ਼ੀ ਅਕਸ਼ੈ ਠਾਕੁਰ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ।

29 ਦਸੰਬਰ 2012 - ਪੀੜਤਾ ਦੀ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਪਰ ਹਾਲਾਤ 'ਚ ਸੁਧਾਰ ਨਹੀਂ ਹੋਣ 'ਤੇ ਉਸ ਨੂੰ ਸਿੰਗਾਪੁਰ ਭੇਜਿਆ ਗਿਆ। ਉਥੇ ਹਸਪਤਾਲ 'ਚ ਇਲਾਜ ਦੌਰਾਨ ਪੀੜਤਾ ਜਿੰਦਗੀ ਦੀ ਜੰਗ ਹਾਰ ਗਈ। ਪੀੜਤਾ ਦੀ ਮਾਂ ਨੇ ਦੱਸਿਆ ਸੀ ਕਿ ਉਹ ਆਖਰੀ ਦਮ ਤਕ ਜਿਉਣਾ ਚਾਹੁੰਦੀ ਸੀ।

3 ਜਨਵਰੀ 2013 - ਪੁਲਸ ਨੇ ਪੰਜ ਬਾਲਗ ਦੋਸ਼ੀਆਂ ਖਿਲਾਫ ਕਤਲ, ਗੈਂਗਰੇਪ, ਕਤਲ ਦੀ ਕੋਸ਼ਿਸ਼, ਅਗਵਾ, ਡਕੈਤੀ ਦਾ ਕੇਸ ਦਰਜ ਕਰਨ ਤੋਂ ਬਾਅਦ ਚਾਰਜਸ਼ੀਟ ਦਾਖਲ ਕੀਤੀ।

17 ਜਨਵਰੀ 2013 - ਫਾਸਟ ਟ੍ਰੈਕ ਕੋਰਟ ਨੇ ਪੰਜ ਦੋਸ਼ੀਆਂ 'ਤੇ ਦੋਸ਼ ਤੈਅ ਕੀਤੇ।

11 ਮਾਰਚ 2013 - ਇਸੇ ਦੌਰਾਨ ਤਿਹਾੜ ਜੇਲ 'ਚ ਰਾਮ ਸਿੰਘ ਨੇ ਆਤਮ ਹੱਤਿਆ ਕਰ ਲਈ।

31 ਅਕਤੂਬਰ 2013 - ਜੁਵਨਾਇਲ ਬੋਰਡ ਨੇ ਨਾਬਾਲਿਗ ਦੋਸ਼ੀ ਨੂੰ ਗੈਂਗਰੇਪ ਅਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ। ਉਸ ਨੂੰ ਤਿੰਨ ਸਾਲ ਲਈ ਸੁਧਾਰ ਘਰ 'ਚ ਭੇਜ ਦਿੱਤਾ ਗਿਆ।

10 ਸਤੰਬਰ 2013 - ਫਾਸਟ ਟ੍ਰੈਕ ਕੋਰਟ ਨੇ ਮੁਕੇਸ਼, ਵਿਨੇ, ਪਵਨ ਅਤੇ ਅਕਸ਼ੇ ਨੂੰ ਦੋਸ਼ੀ ਠਹਿਰਾਇਆ।

13 ਸਤੰਬਰ 2013 - ਕੋਰਟ ਨੇ ਚਾਰਾਂ ਦੋਸ਼ੀਆਂ ਮੁਕੇਸ਼, ਵਿਨੇ, ਪਵਨ ਅਤੇ ਅਕਸ਼ੇ ਨੂੰ ਮੌਤ ਦੀ ਸਜ਼ਾ ਸੁਣਾਈ।

13 ਮਾਰਚ 2014 - ਦਿੱਲੀ ਹਾਈ ਕੋਰਟ  ਨੇ ਚਾਰਾਂ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

15 ਮਾਰਚ 2014 -  ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ 'ਤੇ ਲਗਾਈ ਰੋਕ

20 ਦਸੰਬਰ 2015 - ਨਾਬਾਲਿਗ ਅਪਰਾਥੀ ਨੂੰ ਬਾਲ ਸੁਧਾਰ ਗ੍ਰਹਿ ਤੋਂ ਰਿਹਾਅ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਦੇਸ਼ਭਰ 'ਚ ਕਾਫੀ ਵਿਰੋਧ ਪ੍ਰਦਰਸ਼ਨ ਹੋਏ।

27 ਮਾਰਚ 2016 - ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖਿਆ।

5 ਮਈ 2017 - ਸੁਪਰੀਮ ਕੋਰਟ ਨੇ ਚਾਰਾਂ ਦੋਸ਼ੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ। ਸੁਪਰੀਮ ਕੋਰਟ ਨੇ ਨਿਰਭਿਆ ਕੇਸ ਨੂੰ ਸਦਮੇ ਦੀ ਸੁਨਾਮੀ ਕਰਾਰ ਦਿੱਤਾ।

9 ਨਵੰਬਰ 2017 - ਇਕ ਦੋਸ਼ੀ ਮੁਕੇਸ਼ ਨੇ ਸੁਪਰੀਮ ਕੋਰਟ 'ਚ ਫਾਂਸੀ ਦੀ ਸਜ਼ਾ ਬਰਕਾਰ ਰੱਖਣ ਦੇ ਫੈਸਲੇ 'ਤੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ।

ਦਸੰਬਰ 2019 - ਕਰੀਬ ਢਾਈ ਸਾਲ ਤੋਂ ਬਾਅਦ ਦੋਸ਼ੀ ਅਕਸ਼ੇ ਵੱਲੋਂ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਗਈ।

ਦਸੰਬਰ 2019 - ਨਿਰਭਿਆ ਦੀ ਮਾਂ ਵੱਲੋਂ ਵੀ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ।

7 ਜਨਵਰੀ 2020 - ਦਿੱਲੀ ਦੀ ਇਕ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂਸੀ ਦੇਣ ਦਾ ਸਮਾਂ ਤੈਅ ਕੀਤਾ।

8 ਜਨਵਰੀ 2020 - ਪਵਨ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ। ਇਸ ਤੋਂ ਬਾਅਦ ਮੁਕੇਸ਼ ਵੱਲੋਂ ਵੀ ਅਜਿਹਾ ਹੀ ਕੀਤਾ ਗਿਆ।

14 ਜਨਵਰੀ 2020 - ਮੁਕੇਸ਼ ਵੱਲੋਂ ਰਾਸ਼ਟਰਪਤੀ ਸਾਹਮਣੇ ਰਹਿਮ ਪਟੀਸ਼ਨ ਲਗਾਈ ਗਈ, ਜੋ ਖਾਰਿਜ ਹੋ ਗਈ ਪਰ ਰਹਿਮ ਪਟੀਸ਼ਨ ਦੀ ਪ੍ਰਕਿਰਿਆ ਕਾਰਨ ਫਾਂਸੀ ਨੂੰ ਟਾਲ ਦਿੱਤਾ ਗਿਆ ਅਤੇ 1 ਫਰਵਰੀ ਸਵੇਰੇ 6 ਵਜੇ ਦਾ ਸਮਾਂ ਤੈਅ ਕੀਤਾ ਗਿਆ।

30 ਜਨਵਰੀ 2020 - ਇਕ-ਇਕ ਕਰਕੇ ਪਵਨ, ਅਕਸ਼ੇ ਅਤੇ ਵਿਨੇ ਵੱਲੋਂ ਕਾਨੂੰਨੀ ਦਾਅ ਖੋਲ੍ਹੇ ਗਏ। ਜਿਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ ਨੂੰ ਰੱਦ ਕੀਤਾ ਅਤੇ 3 ਮਾਰਚ ਦੀ ਤਰੀਕ ਤੈਅ ਕੀਤੀ ਗਈ।

2 ਮਾਰਚ 2020 - ਪਵਨ ਗੁੱਪਤਾ ਵੱਲੋਂ ਰਾਸ਼ਟਰਪਤੀ ਕੋਲ ਪਟੀਸ਼ਨ ਦਾਇਰ ਕੀਤੀ ਗਈ। ਜਿਸ ਤੋਂ ਬਾਅਦ 3 ਮਾਰਚ ਦੀ ਤਰੀਕ ਵੀ ਰੱਦ ਕੀਤੀ ਗਈ। ਫਾਂਸੀ ਦੀ ਨਵੀਂ ਤਰੀਕ 20 ਮਾਰਚ ਤੈਅ ਹੋਈ।

19 ਮਾਰਚ 2020 - ਨਿਰਭਿਆ ਦੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਵੱਲੋਂ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ। ਵਕੀਲ ਦੀ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਰਾਤ 12 ਵਜੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

20 ਮਾਰਚ 2020 - ਵਕੀਲ ਏ.ਪੀ. ਸਿੰਘ ਦੇਰ ਰਾਤ ਸੁਪਰੀਮ ਕੋਰਚ ਗਏ। ਰਾਤ ਢਾਈ ਵਜੇ ਤੋਂ ਸਪੈਸ਼ਲ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ। ਕਰੀਬ ਇਕ ਘੰਟਾ ਸੁਣਵਾਈ ਚੱਲੀ ਅਤੇ ਕੋਰਟ ਨੇ ਪਟੀਸ਼ਨ ਖਾਰਿਜ ਕਰ ਦਿੱਤੀ। ਜਿਸ ਨਾਲ ਸਵੇਰੇ 5.30 ਵਜੇ ਫਾਂਸੀ ਦਾ ਆਖਰੀ ਫੈਸਲਾ ਲਿਆ ਗਿਆ।


author

Inder Prajapati

Content Editor

Related News