ਨਿਰਭਿਆ ਮਾਮਲਾ : ਦੋਸ਼ੀ ਪਵਨ ਨੇ ਕੀਤਾ ਨਾਬਾਲਿਗ ਹੋਣ ਦਾ ਦਾਅਵਾ, ਦਾਇਰ ਕੀਤੀ ਪਟੀਸ਼ਨ

Wednesday, Dec 18, 2019 - 08:17 PM (IST)

ਨਿਰਭਿਆ ਮਾਮਲਾ : ਦੋਸ਼ੀ ਪਵਨ ਨੇ ਕੀਤਾ ਨਾਬਾਲਿਗ ਹੋਣ ਦਾ ਦਾਅਵਾ, ਦਾਇਰ ਕੀਤੀ ਪਟੀਸ਼ਨ

ਨਵੀਂ ਦਿੱਲੀ — ਨਿਰਭਿਆ ਸਮੂਹਕ ਕੁਕਰਮ ਅਤੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 4 ਦੋਸ਼ੀਆਂ 'ਚੋਂ ਇਕ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁੱਖ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਦਸੰਬਰ 2012 'ਚ ਅਪਰਾਧ ਸਮੇਂ ਨਾਬਾਲਿਗ ਸੀ। ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ ਨੂੰ ਵੀਰਵਾਰ ਨੂੰ ਸੁਣਵਾਈ ਲਈ ਜੱਜ ਸੁਰੇਸ਼ ਕੁਮਾਰ ਕੈਤ ਦੇ ਸਾਹਮਣੇ ਸੂਚੀਬੱਧ ਕੀਤਾ ਗਿਆ ਹੈ।
ਘਟਨਾ ਸਮੇਂ ਨਾਬਾਲਿਗ ਐਲਾਨ ਕਰਨ ਦੀ ਅਪੀਲ ਕਰਦੇ ਹੋਏ ਪਵਨ ਨੇ ਦੋਸ਼ ਲਗਾਇਆ ਕਿ ਜਾਂਚ ਅਧਿਕਾਰੀ ਨੇ ਉਸ ਦੀ ਉਮਰ ਦਾ ਪਤਾ ਲਗਾਉਣ ਲਈ ਹੱਡੀਆਂ ਸਬੰਧੀ ਜਾਂਚ ਨਹੀਂ ਕੀਤੀ। ਉਸ ਨੇ ਜੁਵੇਨਾਇਲ ਜਸਟਿਸ ਕਾਨੂੰਨ ਦੇ ਤਹਿਤ ਛੋਟ ਦਾ ਦਾਅਵਾ ਕੀਤਾ। ਉਸ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਜੇਜੇ ਕਾਨੂੰਨ ਦੀ ਧਾਰਾ 7ਏ 'ਚ ਪ੍ਰੋਵੀਜ਼ਨ ਹੈ ਕਿ ਨਾਬਾਲਿਗ ਹੋਣ ਦਾ ਦਾਅਵਾ ਕਿਸੇ ਵੀ ਅਦਾਲਤ 'ਚ ਕੀਤਾ ਜਾ ਸਕਦਾ ਹੈ ਅਤੇ ਇਸ ਮੁੱਦੇ ਨੂੰ ਕਿਸੇ ਵੀ ਸਮੇਂ ਇਥੇ ਤਕ ਕਿ ਮਾਮਲੇ ਦੇ ਆਖਰੀ ਨਿਪਟਾਰੇ ਤੋਂ ਬਾਅਦ ਵੀ ਚੁੱਕਾ ਜਾ ਸਕਦਾ ਹੈ।
ਪਵਨ ਨੂੰ ਮੌਤ ਦੀ ਸਜ਼ਾ ਸੁਣਵਾਈ ਗਈ ਹੈ ਅਤੇ ਉਹ ਤਿਹਾੜ ਜੇਲ 'ਚ ਬੰਦ ਹੈ। ਉਸ ਨੇ ਅਪੀਲ ਕੀਤੀ ਕਿ ਸਬੰਧਿਤ ਅਥਾਰਟੀ ਨੂੰ ਉਸ ਦੇ ਨਾਬਾਲਿਗ ਹੋਣ ਦੇ ਦਾਅਵੇ ਦਾ ਪਤਾ ਲਗਾਉਣ ਲਈ ਹੱਡੀਆਂ ਸਬੰਧੀ ਜਾਂਚ ਕਰਨ ਦੇ ਨਿਰਦੇਸ਼ ਦਿੱਤਾ ਜਾਵੇ। ਪਵਨ ਤੋਂ ਇਲਾਵਾ ਮਾਮਲੇ 'ਚ ਤਿੰਨ ਹੋਰ ਦੋਸ਼ੀ ਮੁਕੇਸ਼, ਵਿਨੇ ਸ਼ਰਮਾ ਅਤੇ ਅਕਸ਼ੇ ਕੁਮਾਰ ਸਿੰਘ ਹਨ।


author

Inder Prajapati

Content Editor

Related News