ਨਿਰਭਯਾ ਗੈਂਗਰੇਪ ਕੇਸ: ਜਾਣੋ 16 ਦਸੰਬਰ ਦੀ ਕਾਲੀ ਰਾਤ

Monday, Jul 09, 2018 - 10:54 AM (IST)

ਨਿਰਭਯਾ ਗੈਂਗਰੇਪ ਕੇਸ: ਜਾਣੋ 16 ਦਸੰਬਰ ਦੀ ਕਾਲੀ ਰਾਤ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਮਾਮਲੇ 'ਚ ਸੁਪਰੀਮ ਕੋਰਟ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ। 4 ਮਈ ਨੂੰ ਨਿਰਭਯਾ ਗੈਂਗਰੇਪ ਮਾਮਲੇ 'ਚ ਸੁਪਰੀਮ ਕੋਰਟ 'ਚ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ.ਭਾਨੁਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਦੋਸ਼ੀ ਵਿਨੈ, ਪਵਨ ਅਤੇ ਮੁਕੇਸ਼ ਦੀ ਮੁੜ ਵਿਚਾਰ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖਿਆ ਸੀ। ਦੋਸ਼ੀ ਅਕਸ਼ੇ ਨੇ ਮੁੜ ਵਿਚਾਰ ਪਟੀਸ਼ਨ ਅਜੇ ਦਾਇਰ ਨਹੀਂ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀਆਂ ਵੱਲੋਂ ਕਿਹਾ ਗਿਆ ਕਿ ਇਹ ਮਾਮਲਾ ਫਾਂਸੀ ਦੀ ਸਜ਼ਾ ਦਾ ਨਹੀਂ ਹੈ। ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਵੇ। ਦਿੱਲੀ ਪੁਲਸ ਨੇ ਇਨ੍ਹਾਂ ਦਲੀਲਾਂ ਦਾ ਵਿਰੋਧ ਕੀਤਾ ਸੀ। ਕੋਰਟ ਨੇ ਕਿਹਾ ਕਿ ਇਨ੍ਹਾਂ ਦਲੀਲਾਂ ਨੂੰ ਪਹਿਲਾਂ ਹੀ ਕੋਰਟ ਠੁਕਰਾ ਚੁੱਕਿਆ ਹੈ।
- 16 ਦਸੰਬਰ 2012, ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ ਵਿਦਿਆਰਥਣ ਨਾਲ ਰੇਪ ਕੀਤਾ ਗਿਆ, ਉਸ ਦੇ ਦੋਸਤ ਦੀ ਕੁੱਟਮਾਰ ਕਰਕੇ ਦੋਹਾਂ ਨੂੰ ਮਹਿਪਾਲਪੁਰ 'ਚ ਜ਼ਖਮੀ ਹਾਲਤ 'ਚ ਸੁੱਟ ਦਿੱਤਾ ਗਿਆ।
- 17-18 ਦਸੰਬਰ 2012, ਪੁਲਸ ਨੇ ਅਗਲੇ ਹੀ ਦਿਨ ਚਾਰ ਦੋਸ਼ੀ ਜਿਵੇਂ ਕਿ ਬੱਸ ਚਾਲਕ ਰਾਮ ਸਿੰਘ, ਮੁਕੇਸ਼, ਵਿਨੇ ਸ਼ਰਮਾ ਅਤੇ ਪਵਨ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ।
- 18 ਦਸੰਬਰ 2012, ਲੜਕੀ ਨਾਲ ਹੋਈ ਦਰਿੰਦਗੀ ਦੀ ਪੂਰੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਦੇਸ਼ ਭਰਾ 'ਚ ਗੁੱਸਾ ਭੜਕਿਆ, ਸੰਸਦ 'ਚ ਉਦੋਂ ਦੀ ਨੇਤਾ ਸੁਸ਼ਮਾ ਸਵਰਾਜ ਨੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ।
- 20 ਦਸੰਬਰ 2012 ਨੂੰ ਵੱਡੀ ਸੰਖਿਆ 'ਚ ਵਿਦਿਆਰਥੀਆਂ ਨੇ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦਿਕਸ਼ਿਤ ਦੇ ਘਰ ਦੇ ਬਾਹਰ ਵਿਰੋਧ-ਪ੍ਰਦਰਸ਼ਨ ਕੀਤਾ।
- 21-22 ਦਸੰਬਰ 2012, ਘਟਨਾ ਦਾ ਪੰਜਵਾਂ ਦੋਸ਼ੀ ਵੀ ਫੜਿਆ ਗਿਆ ਹੈ। ਛੇਵਾਂ ਦੋਸ਼ੀ ਅਕਸ਼ੇ ਠਾਕੁਰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
- 22 ਦਸੰਬਰ 2012, ਨਿਰਭਯਾ ਕਾਂਡ 'ਤੇ ਲੋਕ ਸੜਕਾਂ 'ਤੇ ਉਤਰੇ, ਇੰਡੀਆ ਗੇਟ 'ਤੇ ਨੌਜਵਾਨਾਂ ਦਾ ਭਾਰੀ ਵਿਰੋਧ ਸ਼ੁਰੂ ਹੋਇਆ ਸੀ।
- 23 ਦਸੰਬਰ 2012, ਨਿਰਭਯਾ  ਦੀ ਹਾਲਤ ਗੰਭੀਰ, ਪ੍ਰਦਰਸ਼ਨ ਦੌਰਾਨ ਸੱਟ ਲੱਗਣ ਨਾਲ ਪੁਲਸ ਕਾਂਸਟੇਬਲ ਸੁਭਾਸ਼ ਤੋਮਰ ਦੀ ਮੌਤ ਹੋ ਗਈ ਸੀ।
- 26 ਦਸੰਬਰ 2012, ਨਿਰਭਯਾ ਨੂੰ ਸਿੰਗਾਪੁਰ ਦੇ ਹਸਪਤਾਲ 'ਚ ਲਿਜਾਉਣ ਦਾ ਫੈਸਲਾ ਕੀਤਾ ਗਿਆ ਸੀ।
- 29 ਦਸੰਬਰ 2012, ਸਵੇਰੇ 2.15 ਮਿੰਟ 'ਤੇ ਨਿਰਭਿਆ ਦੀ ਸਿੰਗਾਪੁਰ 'ਚ ਮੌਤ ਹੋ ਗਈ ਸੀ।
- 2 ਜਨਵਰੀ 2013, ਮੁੱਖ ਜੱਜ ਅਲਤਮਸ ਕਬੀਰ ਨੇ ਮਾਮਲੇ ਦੀ ਤੇਜ਼ੀ ਨਾਲ ਸੁਣਵਾਈ ਲਈ ਫਾਸਟ ਟ੍ਰੈਕ ਕੋਰਟ ਦੀ ਵਿਵਸਥਾ ਕਰਵਾਈ ਸੀ।
- 3 ਜਨਵਰੀ 2013, ਪੰਜ ਦੋਸ਼ੀਆਂ ਖਿਲਾਫ ਕਤਲ, ਗੈਂਗਰੇਪ, ਅਗਵਾ ਅਤੇ ਹੋਰ ਦੋਸ਼ਾਂ 'ਚ ਚਾਰਜਸ਼ੀਟ ਦਾਖ਼ਲ।
- 28 ਜਨਵਰੀ 2013, 6ਵੇਂ ਦੋਸ਼ੀ ਨੂੰ ਨਾਬਾਲਗ ਪਾਇਆ ਗਿਆ, ਉਸ 'ਤੇ ਜੁਵੇਨਾਈਲ ਕੋਰਟ 'ਚ ਮਾਮਲਾ ਦਰਜ ਹੈ।
- 11 ਮਾਰਚ 2013, ਪੰਜ ਦੋਸ਼ੀਆਂ 'ਚੋਂ ਇਕ ਰਾਮਸਿੰਘ ਨੇ ਤਿਹਾੜ ਜੇਲ ਦੇ ਅੰਦਰ ਕਥਿਤ ਤੌਰ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
- 21 ਮਾਰਚ 2013, ਨਵੇਂ ਐਂਟੀ ਰੇਪ ਕਾਨੂੰਨ 'ਤੇ ਮੋਹਰ ਲੱਗੀ, ਰੇਪ ਲਈ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ।
- 11 ਜੁਲਾਈ 2013, ਨਾਬਾਲਗ ਨੂੰ ਮਾਮਲੇ 'ਚ ਦੋਸ਼ੀ ਪਾਇਆ ਗਿਆ। ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਨੂੰ ਤਿੰਨ ਸਾਲ ਲਈ ਬਾਲ ਸੁਧਾਰ ਘਰ ਭੇਜਿਆ।
- 10 ਸਿਤੰਬਰ 2013, ਚਾਰ ਹੋਰ ਬਾਲਗ ਦੋਸ਼ੀਆਂ ਨੂੰ ਵੀ ਕੋਰਟ ਨੇ ਮਾਮਲੇ 'ਚ ਦੋਸ਼ੀ ਪਾਇਆ। 13 ਮਾਮਲਿਆਂ 'ਚ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ।


Related News