ਫਾਂਸੀ ਤੋਂ ਬਚਣ ਲਈ ਨਿਰਭਯਾ ਦੇ ਦੋਸ਼ੀਆਂ ਦਾ ਨਵਾਂ ਹੱਥਕੰਡਾ ਵੀ ਫੇਲ

01/25/2020 12:52:24 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਦੇ ਦੋਸ਼ੀ ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਇਕ ਤੋਂ ਬਾਅਦ ਇਕ ਚਾਲ ਚਲ ਰਹੇ ਹਨ। ਹਾਲਾਂਕਿ ਹਰ ਵਾਰ ਨਿਰਭਯਾ ਦੇ ਦੋਸ਼ੀਆਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਚਾਰੇ ਦੋਸ਼ੀਆਂ ਵਿਚੋਂ ਤਿੰਨ ਦੋਸ਼ੀਆਂ-ਵਿਨੇ, ਪਵਨ ਅਤੇ ਅਕਸ਼ੇ ਨੇ ਸ਼ੁੱਕਰਵਾਰ ਨੂੰ ਕੋਰਟ ਦਾ ਰੁਖ਼ ਕੀਤਾ ਅਤੇ ਕਿਹਾ ਕਿ ਹੁਣ ਤਕ ਤਿਹਾੜ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਦੌਰਾਨ ਸਰਕਾਰੀ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਤਿਹਾੜ ਜੇਲ ਪ੍ਰਸ਼ਾਸਨ ਨੇ ਦੋਸ਼ੀਆਂ ਨਾਲ ਜੁੜੇ ਸਾਰੇ ਦਸਤਾਵੇਜ਼ ਸਮੇਂ 'ਤੇ ਸੌਂਪ ਦਿੱਤੇ ਹਨ। ਕਿਸੇ ਨਵੇਂ ਨਿਰਦੇਸ਼ ਦੀ ਲੋੜ ਨਹੀਂ ਹੈ। ਸ਼ਨੀਵਾਰ ਨੂੰ ਨਿਰਭਯਾ ਮਾਮਲੇ 'ਚ ਤਿੰਨੋਂ ਦੋਸ਼ੀਆਂ ਅਰਜ਼ੀ ਦਾ ਪਟਿਆਲਾ ਹਾਊਸ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਕੋਲ ਦੋਸ਼ੀਆਂ ਨਾਲ ਸੰੰਬੰਧਤ ਹੁਣ ਕੋਈ ਦਸਤਾਵੇਜ਼ ਮੌਜੂਦ ਨਹੀਂ ਹੈ।

ਇਸ ਦੌਰਾਨ ਸਰਕਾਰੀ ਵਕੀਲ ਨੇ ਨਿਰਭਯਾ ਦੇ ਦੋਸ਼ੀ ਵਿਨੇ ਵਲੋਂ ਜੇਲ ਅੰਦਰ ਲਿਖੀ ਗਈ ਡਾਇਰੀ ਕੋਰਟ ਨੂੰ ਸੌਂਪੀ ਹੈ। ਇਸ ਡਾਇਰੀ ਦੇ ਕਵਰ ਪੇਜ਼ 'ਤੇ ਹੱਥ ਨਾਲ 'ਦਰਿੰਦਾ' ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਵਿਨੇ ਨੇ 'ਸਵੱਛ ਭਾਰਤ ਮੁਹਿੰਮ' ਦੀ ਪੇਂਟਿੰਗ ਬਣਾਈ ਹੈ। ਤਿਹਾੜ ਜੇਲ ਪ੍ਰਸ਼ਾਸਨ ਨੇ ਨਿਰਭਯਾ ਦੇ ਦੋਸ਼ੀਆਂ ਦੇ ਸਾਰੇ ਦਸਤਾਵੇਜ਼, ਪੇਂਟਿੰਗ ਅਤੇ ਡਾਇਰੀ ਨੂੰ ਕੋਰਟ ਨੂੰ ਸੌਂਪ ਦਿੱਤਾ ਹੈ। ਸਰਕਾਰੀ ਵਕੀਲ ਨੇ ਦੋਸ਼ੀਆਂ ਦੇ ਵਕੀਲ ਦੇ ਦਸਤਾਵੇਜ਼ ਨਾ ਸੌਂਪਣ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਾਰੇ ਜ਼ਰੂਰੀ ਦਸਤਾਵੇਜ਼ ਜੇਲ ਪ੍ਰਸ਼ਾਸਨ ਨੂੰ ਸੌਂਪ ਚੁੱਕਾ ਹੈ। 

ਦੱਸਣਯੋਗ ਹੈ ਕਿ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਦੀ ਤਰੀਕ ਹੁਣ ਨੇੜੇ ਹੈ। ਚਾਰੇ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀਆਂ ਦਾ ਵਤੀਰਾ ਇਨ੍ਹੀਂ ਦਿਨੀਂ ਬਿਲਕੁਲ ਬਦਲਿਆ ਹੋਇਆ ਹੈ। ਤਿਹਾੜ ਜੇਲ ਵਿਚ ਬੰਦ ਚਾਰੇ ਦੋਸ਼ੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਸੁਰੱਖਿਆ ਗਾਰਡ ਉਨ੍ਹਾਂ ਦੀ ਨਿਗਰਾਨੀ ਵਿਚ ਤਾਇਨਾਤ ਹਨ। ਉਹ ਜੇਲ ਵਿਚ ਖੁਦ ਨੂੰ ਕੋਈ ਨੁਕਸਾਨ ਨਾ ਪਹੁੰਚਾ ਲੈਣ, ਜੇਲ ਪ੍ਰਸ਼ਾਸਨ ਲਈ ਇਹ ਕੰਮ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਜੇਲ ਪ੍ਰਸ਼ਾਸਨ ਪੂਰੀ ਸਾਵਧਾਨੀ ਵਰਤ ਰਿਹਾ ਹੈ। ਕੈਦੀਆਂ ਨੂੰ ਪਖਾਨੇ ਤਕ ਇਕੱਠੇ ਨਹੀਂ ਛੱਡਿਆ ਜਾ ਰਿਹਾ ਹੈ।


Tanu

Content Editor

Related News