ਬਰਤਾਨੀਆ ਦੀ ਜੇਲ ’ਚ ਹੀ ਰਹੇਗਾ ਨੀਰਵ ਮੋਦੀ

01/03/2020 3:13:58 AM

ਲੰਡਨ – ਬਰਤਾਨੀਆ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਦੀ ਮਿਆਦ ਵੀਰਵਾਰ ਜਾਰੀ ਰੱਖਦੇ ਹੋਏ ਉਸ ਨੂੰ 30 ਜਨਵਰੀ ਨੂੰ ਮੁੜ ਪੇਸ਼ ਹੋਣ ਲਈ ਕਿਹਾ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ ਲਗਭਗ 2 ਅਰਬ ਡਾਲਰ ਦੀ ਕਰਜ਼ੇ ਦੀ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਭਾਰਤ ਵਿਚ ਲੋੜੀਂਦਾ ਹੈ। ਬਰਤਾਨੀਆ ਵਿਚ ਉਸ ਦੀ ਹਵਾਲਗੀ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ।

ਨੀਰਵ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੀ ਹਵਾਲਗੀ ਸਬੰਧੀ ਅਗਲੀ ਸੁਣਵਾਈ 11 ਮਈ ਤੋਂ ਸ਼ੁਰੂ ਹੋਵੇਗੀ। ਇਸ ਦੇ 5 ਦਿਨ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਸਬੰਧੀ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਕਿਹਾ ਕਿ ਭਾਰਤ ਨੇ ਉਸ ਦੀ ਜਲਦੀ ਹਵਾਲਗੀ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਰਵੀਸ਼ ਕੁਮਾਰ ਨੇ ਨਵੀਂ ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਨੀਰਵ ਦੀ ਜਲਦੀ ਤੋਂ ਜਲਦੀ ਭਾਰਤ ਹਵਾਲਗੀ ਲਈ ਸਭ ਯਤਨ ਕਰ ਰਹੇ ਹਾਂ।


Khushdeep Jassi

Content Editor

Related News