ਦੁਨੀਆ ’ਚ ਅਗਲੀ ਮਹਾਮਾਰੀ ਬਣ ਸਕਦਾ ਹੈ ਨਿਪਾਹ ਵਾਇਰਸ!
Tuesday, Nov 02, 2021 - 03:59 AM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਨਾਲ ਪਹਿਲਾਂ ਤੋਂ ਹੀ ਜੂਝ ਰਹੇ ਕੇਰਲ ’ਚ ਹਾਲ ਹੀ ’ਚ ਸਿਹਤ ਵਿਭਾਗ ਨੂੰ ਉਸ ਸਮੇਂ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਕੋਝੀਕੋਡ ’ਚ 12 ਸਾਲ ਦੇ ਇਕ ਲੜਕੇ ਦੀ ਮੌਤ ਨਿਪਾਹ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਹੋ ਗਈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਨਿਪਾਹ ਵਾਇਰਸ ਦੇ ਕੁਝ ਨਵੇਂ ਮਾਮਲੇ ਹੋਰ ਸਾਹਮਣੇ ਆਉਂਦੇ ਹਨ ਤਾਂ ਇਹ ਕੋਰੋਨਾ ਤੋਂ ਬਾਅਦ ਦੂਜੀ ਮਹਾਮਾਰੀ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ - ਬੂਟਾ ਸਿੰਘ ਦੇ ਪੁੱਤਰ ਅਰਵਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਦੱਖਣ ਭਾਰਤੀ ਸੂਬੇ ਕੇਰਲ ’ਚ ਪਹਿਲਾ ਨਿਪਾਹ ਵਾਇਰਸ ਕੇਸ ਕੋਝੀਕੋਡ ਜ਼ਿਲ੍ਹੇ ’ਚ 19 ਮਈ 2018 ਨੂੰ ਦਰਜ ਕੀਤਾ ਗਿਆ ਸੀ। ਸੂਬੇ ’ਚ 1 ਜੂਨ 2018 ਤੱਕ 17 ਮਰੀਜ਼ਾਂ ਦੀ ਮੌਤ ਹੋਈ ਸੀ ਅਤੇ 18 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਨਿਪਾਹ ਵਾਇਰਸ ਦੀ ਪਹਿਲੀ ਵਾਰ 1998 ’ਚ ਮਲੇਸ਼ਿਆ ’ਚ ਪਛਾਣ ਕੀਤੀ ਗਈ ਸੀ।
ਕੀ ਹੈ ਨਿਪਾਹ ਵਾਇਰਸ?
ਜਾਣਕਾਰਾਂ ਦਾ ਕਹਿਣਾ ਹੈ ਕਿ ਨਿਪਾਹ ਇਕ ਪੈਰਾਮਾਇਕਸੋ ਵਾਇਰਸ ਹੈ ਅਤੇ ਇਹ ਜਾਨਵਰਾਂ ਤੋਂ ਇਨਸਾਨਾਂ ’ਚ ਫੈਲ ਸਕਦਾ ਹੈ। ਇਹ ਇਕ ਇਨਸਾਨ ਤੋਂ ਦੂਜੇ ਇਨਸਾਨ ’ਚ ਵੀ ਫੈਲਦਾ ਹੈ। ਪਹਿਲੀ ਵਾਰ ਇਹ ਮਲੇਸ਼ੀਆ ’ਚ ਸੂਰ ਪਾਲਕ ਕਿਸਾਨਾਂ ’ਚ ਪਛਾਣਿਆ ਗਿਆ ਸੀ। ਇਹ ਬੀਮਾਰੀ ਪੱਛਮੀ ਬੰਗਾਲ ਦੇ ਸਿਲੀਗੁੜੀ ’ਚ ਸਾਲ 2001 ’ਚ ਸਾਹਮਣੇ ਆਈ ਅਤੇ ਫਿਰ ਸਾਲ 2007 ’ਚ ਸਾਹਮਣੇ ਆਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।