ਨਿਪਾਹ ਵਾਇਰਸ: 11 ਹੋਰ ਲੋਕਾਂ ''ਚ ਮਿਲੇ ਲੱਛਣ, 30 ਸਿਹਤ ਮੁਲਾਜ਼ਮ ਆਈਸੋਲੇਟ

Tuesday, Sep 07, 2021 - 03:33 AM (IST)

ਨਿਪਾਹ ਵਾਇਰਸ: 11 ਹੋਰ ਲੋਕਾਂ ''ਚ ਮਿਲੇ ਲੱਛਣ, 30 ਸਿਹਤ ਮੁਲਾਜ਼ਮ ਆਈਸੋਲੇਟ

ਨਵੀਂ ਦਿੱਲੀ - ਕੇਰਲ ਦੇ ਸਿਹਤ ਵਿਭਾਗ ਨੇ 251 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜੋ ਨਿਪਾਹ ਵਾਇਰਸ ਦੇ ਇਨਫੈਕਸ਼ਨ ਨਾਲ ਜਾਨ ਗੁਆਉਣ ਵਾਲੇ 12 ਸਾਲਾ ਲੜਕੇ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਵਿਚੋਂ 38 ਲੋਕ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਹਨ ਅਤੇ 11 ਲੋਕਾਂ ਵਿੱਚ ਲੱਛਣ ਨਜ਼ਰ ਆਏ ਹਨ। ਸਿਹਤ ਮੰਤਰੀ ਵੀਨਾ ਜਾਰਜ ਨੇ ਸੋਮਵਾਰ ਨੂੰ ਇਹ ਗੱਲ ਕਹੀ। ਸਿਹਤ ਮੰਤਰੀ ਨੇ ਸੋਮਵਾਰ ਨੂੰ ਦੱਸਿਆ ਕਿ ਸੰਪਰਕ ਵਿੱਚ ਆਏ 251 ਲੋਕਾਂ ਵਿੱਚ 129 ਸਿਹਤ ਮੁਲਾਜ਼ਮ ਹਨ। ਉਨ੍ਹਾਂ ਦੱਸਿਆ, ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿੱਚ 38 ਲੋਕ ਆਈਸੋਲੇਟ ਹਨ, ਜਿਨ੍ਹਾਂ ਵਿਚੋਂ 11 ਲੋਕਾਂ ਵਿੱਚ ਇਨਫੈਕਸ਼ਨ ਦੇ ਲੱਛਣ ਵਿਖੇ ਹਨ। ਅੱਠ ਲੋਕਾਂ ਦੇ ਨਮੂਨੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ (ਐੱਨ.ਆਈ.ਵੀ.), ਪੁਣੇ ਭੇਜੇ ਗਏ ਹਨ। 

ਇਹ ਵੀ ਪੜ੍ਹੋ - PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਇੰਝ ਹੋਈ ਮੌਤ

ਇਨਫੈਕਸ਼ਨ ਦੇ ਲੱਛਣ ਵਾਲੇ ਸਾਰੇ ਲੋਕਾਂ ਦੀ ਹਾਲਤ ਸਥਿਰ ਹੈ। ਇਨਫੈਕਸ਼ਨ ਵਿੱਚ ਆਏ 251 ਲੋਕਾਂ ਵਿੱਚ 54 ਗੰਭੀਰ ਹਨ ਅਤੇ ਇਨ੍ਹਾਂ ਵਿਚੋਂ 30 ਸਿਹਤ ਮੁਲਾਜ਼ਮ ਹਨ। ਇਨ੍ਹਾਂ ਵਿਚੋਂ ਬੱਚੇ ਦੇ ਮਾਪਿਆਂ ਸਮੇਤ ਕੁੱਝ ਰਿਸ਼ਤੇਦਾਰ ਵੀ ਹਨ। ਜਾਰਜ ਨੇ ਕਿਹਾ ਐੱਨ.ਆਈ.ਵੀ., ਪੁਣੇ ਦੀ ਟੀਮ ਨੇ ਇੱਥੇ ਮੈਡੀਕਲ ਕਾਲਜ ਹਲਪਤਾਲ ਵਿੱਚ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ। ਇਸ ਦੌਰਾਨ ਸੋਮਵਾਰ ਰਾਤ ਤੋਂ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ। ਮੈਡੀਕਲ ਮਾਹਿਰਾਂ ਦੀ ਇੱਕ ਟੀਮ ਨੇ ਬੱਚੇ ਦੇ ਘਰ ਅਤੇ ਆਸਪਾਸ ਦੇ ਇਲਾਕੇ ਦੀ ਜਾਂਚ ਵੀ ਕੀਤੀ। ਪਸ਼ੂ ਪਾਲਣ ਵਿਭਾਗ ਦੀ ਇੱਕ ਟੀਮ ਨੇ ਵੀ ਇਲਾਕੇ ਵਿੱਚ ਜਾਂਚ ਕੀਤੀ। 

ਇਹ ਵੀ ਪੜ੍ਹੋ - ਕਰਨਾਲ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ’ਚ ਵੀ ਬੰਦ ਰਹੇਗਾ ਇੰਟਰਨੈੱਟ, ਸਰਕਾਰ ਨੇ ਜਾਰੀ ਕੀਤੇ ਹੁਕਮ

ਜਾਰਜ ਨੇ ਦੱਸਿਆ ਕਿ ਕੋਝੀਕੋਡ ਤਾਲੁਕ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਅਗਲੇ 48 ਘੰਟਿਆਂ ਲਈ ਰੋਕ ਦਿੱਤੀ ਗਈ ਹੈ। ਹਾਲਾਂਕਿ, ਜਾਂਚ ਅਤੇ ਹੋਰ ਸਬੰਧਿਤ ਗਤੀਵਿਧੀਆਂ ਜਾਰੀ ਰਹਿਣਗੀਆਂ। ਕੇਰਲ ਸਰਕਾਰ ਨੇ ਨਿਪਾਹ ਵਾਇਰਸ ਦੇ ਮਾਮਲਿਆਂ ਤੋਂ ਨਜਿੱਠਣ ਲਈ ਸੋਮਵਾਰ ਨੂੰ ਪ੍ਰਬੰਧਨ ਯੋਜਨਾ ਜਾਰੀ ਕੀਤੀਆਂ। ਜਿਸ ਵਿੱਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੁਆਰਾ ਪਾਲਣ ਕੀਤੇ ਜਾਣ ਵਾਲੇ ਸਿਹਤ ਪ੍ਰੋਟੋਕਾਲ ਨੂੰ ਸੂਚੀਬੱਧ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News