ਅਮੇਠੀ: ਕਾਰ ''ਚ ਅੱਗ ਲੱਗਣ ਨਾਲ ਬੱਚੀ ਸਮੇਤ 9 ਔਰਤਾਂ ਝੁਲਸੀਆਂ, ਦੋ ਦੀ ਹਾਲਤ ਗੰਭੀਰ
Saturday, Sep 11, 2021 - 12:43 AM (IST)
ਅਮੇਠੀ (ਉੱਤਰ ਪ੍ਰਦੇਸ਼) : ਅਮੇਠੀ ਜ਼ਿਲ੍ਹੇ ਦੇ ਪੀਪਰਪੁਰ ਥਾਣਾ ਖੇਤਰ ਦੇ ਪ੍ਰਯਾਗਰਾਜ-ਅਯੁੱਧਿਆ ਰਾਜ ਮਾਰਗ 'ਤੇ ਦੁਰਗਾਪੁਰ ਦੇ ਕੋਲ ਇੱਕ ਕਾਰ ਵਿੱਚ ਅੱਗ ਲੱਗਣ ਨਾਲ ਇੱਕ ਬੱਚੀ ਸਮੇਤ 9 ਔਰਤਾਂ ਝੁਲਸ ਗਈਆਂ। ਸਾਰੇ ਸੁਲਤਾਨਪੁਰ ਦਰਗਾਹ ਤੋਂ ਪਰਤ ਰਹੇ ਸਨ। ਇਨ੍ਹਾਂ ਵਿੱਚ ਦੋ ਦੀ ਹਾਲਤ ਗੰਭੀਰ ਹੈ। ਅਮੇਠੀ ਦੇ ਉਪ ਪੁਲਸ ਕਪਤਾਨ ਅਰਪਿਤ ਕਪੂਰ ਨੇ ਸ਼ੁੱਕਰਵਾਰ ਦੱਸਿਆ ਕਿ ਵੀਰਵਾਰ ਰਾਤ ਥਾਣਾ ਖੇਤਰ ਦੇ ਦੁਰਗਾਪੁਰ ਸਥਿਤ ਪੈਟਰੋਲ ਪੰਪ ਦੇ ਕੋਲ ਉਸ ਸਮੇਂ ਵੱਡਾ ਹਾਦਸਾ ਹੋਇਆ ਜਦੋਂ ਪੈਟਰੋਲ ਭਰਵਾ ਕੇ ਜਾ ਰਹੀ ਮਾਰੂਤੀ ਵੈਨ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਹਾਦਸੇ ਵਿੱਚ ਵੈਨ ਵਿੱਚ ਸਵਾਰ ਇੱਕ ਬੱਚੀ ਸਮੇਤ 9 ਲੋਕ ਝੁਲਸ ਗਏ।
ਇਹ ਵੀ ਪੜ੍ਹੋ - ਕਰਨਾਲ ਧਰਨੇ 'ਤੇ ਝੁਕਿਆ ਪ੍ਰਸ਼ਾਸਨ, ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ ਦੇਣ ਨੂੰ ਤਿਆਰ
ਸਾਰੇ ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਸੁਲਤਾਨਪੁਰ ਲੈ ਜਾਇਆ ਗਿਆ ਜਿੱਥੇ ਬੱਚੀ ਅਤੇ ਉਸਦੀ ਮਾਂ ਦੀ ਹਾਲਤ ਗੰਭੀਰ ਹੈ। ਡਾਕਟਰਾਂ ਨੇ ਦੋਨਾਂ ਨੂੰ ਟ੍ਰਾਮਾ ਸੈਂਟਰ ਲਖਨਊ ਰੈਫਰ ਕੀਤਾ ਹੈ, ਬਾਕੀ ਹੋਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।