ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਟਰੱਕ ਅਤੇ ਟੈਂਪੂ ਵਿਚਾਲੇ ਟੱਕਰ ''ਚ 9 ਲੋਕਾਂ ਦੀ ਮੌਤ

02/21/2024 10:42:43 AM

ਲਖੀਸਰਾਏ (ਭਾਸ਼ਾ)- ਬਿਹਾਰ ਦੇ ਲਖੀਸਰਾਏ 'ਚ ਬੁੱਧਵਾਰ ਤੜਕੇ ਇਕ ਟਰੱਕ ਅਤੇ ਟੈਂਪੂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਲਖੀਸਰਾਏ-ਸਿਕੰਦਰਾ ਮੁੱਖ ਮਾਰਗ ਦੇ ਕਿਨਾਰੇ ਬਿਹਰੌਰਾ ਪਿੰਡ 'ਚ ਵਾਪਰੀ। ਪੁਲਸ ਨੇ ਦੱਸਿਆ ਕਿ ਟੈਂਪੂ ਉਲਟ ਦਿਸ਼ਾ ਤੋਂ ਆ ਰਿਹਾ ਸੀ ਅਤੇ ਉਸ 'ਚ 15 ਯਾਤਰੀ ਸਵਾਰ ਸਨ। ਮ੍ਰਿਤਕਾਂ ਦੀ ਪਛਾਣ ਵੀਰ ਪਾਸਵਾਨ, ਵਿਕਾਸ ਕੁਮਾਰ, ਵਿਜੇ ਕੁਮਾਰ, ਦਿਬਾਨਾ ਪਾਸਵਾਨ, ਅਮਿਤ ਕੁਮਾਰ, ਮੋਨੂੰ ਕੁਮਾਰ, ਕਿਸ਼ਨ ਕੁਮਾਰ ਅਤੇ ਮਨੋਜ ਗੋਸਵਾਮੀ ਵਜੋਂ ਕੀਤੀ ਗਈ ਹੈ।

ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਮੁੰਗੇਰ ਤੋਂ ਸਨ। ਲਖੀਸਰਾਏ ਦੇ ਪੁਲਸ ਸੁਪਰਡੈਂਟ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਲਖੀਸਰਾਏ-ਸਿਕੰਦਰਾ ਮੁੱਖ ਮਾਰਗ 'ਤੇ ਤੜਕੇ ਤਿੰਨ ਵਜੇ ਦੇ ਨੇੜੇ-ਤੇੜੇ ਵਾਪਰਿਆ, ਜਿਸ 'ਚ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ।'' ਉਨ੍ਹਾਂ ਦੱਸਿਆ ਕਿ ਇਹ ਲੋਕ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ, ਉਦੋਂ ਇਹ ਹਾਦਸਾ ਵਾਪਰਿਆ। ਟਰੱਕ ਦਾ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਸੁਪਰਡੈਂਟ ਨੇ ਕਿਹਾ,''ਟਰੱਕ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News