ਕੇਰਲ ਦੇ ਆਸਰਾ ਘਰ ’ਚੋਂ ਲਾਪਤਾ ਹੋਈਆਂ 9 ਕੁੜੀਆਂ, ਜਾਂਚ ’ਚ ਜੁੱਟੀ ਪੁਲਸ

Monday, Nov 14, 2022 - 12:27 PM (IST)

ਕੇਰਲ ਦੇ ਆਸਰਾ ਘਰ ’ਚੋਂ ਲਾਪਤਾ ਹੋਈਆਂ 9 ਕੁੜੀਆਂ, ਜਾਂਚ ’ਚ ਜੁੱਟੀ ਪੁਲਸ

ਕੇਰਲ- ਕੇਰਲ ਦੇ ਕੋਟਾਯਮ ਜ਼ਿਲ੍ਹੇ ’ਚ ਇਕ ਗੈਰ-ਸਰਕਾਰੀ ਸੰਗਠਨ (NGO) ਵੱਲੋਂ ਚਲਾਏ ਜਾ ਰਹੇ ਆਸਰਾ ਘਰ ’ਚੋਂ 9 ਕੁੜੀਆਂ ਸੋਮਵਾਰ ਸਵੇਰੇ ਲਾਪਤਾ ਹੋ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ‘ਮਹਿਲਾ ਸਮਾਖਯਾ’ ਨਾਂ ਦੇ NGO ਵਲੋਂ ਸੰਚਾਲਿਤ ਆਸਰਾ ਘਰ ਸਮਾਜਿਕ ਨਿਆਂ ਵਿਭਾਗ ਅਤੇ ਬਾਲ ਕਲਿਆਣ ਕਮੇਟੀ ਤੋਂ ਮਾਨਤਾ ਪ੍ਰਾਪਤ ਹੈ।

ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

ਪੁਲਸ ਮੁਤਾਬਕ ਉਕਤ ਘਟਨਾ ਦੇ ਸਬੰਧ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਕਸੋ ਐਕਟ ਤਹਿਤ ਪੀੜਤ ਕੁੜੀਆਂ ਸਮੇਤ ਲਾਪਤਾ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਾਨੂੰ ਸਵੇਰੇ ਸ਼ਿਕਾਇਤ ਮਿਲੀ ਕਿ ਕੁੜੀਆ ਆਸਰਾ ਘਰ ’ਚੋਂ ਲਾਪਤਾ ਹੋ ਗਈਆਂ ਹਨ। ਪੁਲਸ ਨੇ ਕਿਹਾ ਕਿ ਆਸਰਾ ਲੈਣ ਵਾਲਿਆਂ ਨੂੰ CWC ਦੇ ਨਿਰਦੇਸ਼ ’ਤੇ ਆਸਰਾ ਘਰ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ- ਕਰਜ਼ ’ਚ ਡੁੱਬੇ ਬਜ਼ੁਰਗ ਦਾ ਦਰਦ ਸੁਣ ਜੱਜ ਹੋਏ ਭਾਵੁਕ, ਆਪਣੀ ਜੇਬ ’ਚੋਂ ਭਰਿਆ ਬੈਂਕ ਦਾ ਕਰਜ਼ਾ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁੜੀਆਂ ਪਿਛਲੇ ਕੁਝ ਦਿਨਾਂ ਤੋਂ ਆਸਰਾ ਘਰ ਛੱਡਣਾ ਚਾਹੁੰਦੀਆਂ ਸਨ ਅਤੇ ਇਸ ਲਈ ਵਿਰੋਧ ਕਰ ਰਹੀਆਂ ਸਨ। ਉਨ੍ਹਾਂ ਨੂੰ ਆਸਰਾ ਘਰ ਤੋਂ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਲਈ CWC, ਅਦਾਲਤ ਤੋਂ ਵਿਸ਼ੇਸ਼ ਆਗਿਆ ਦੀ ਲੋੜ ਹੁੰਦੀ ਹੈ।


 


author

Tanu

Content Editor

Related News