ਨਿਹੰਗਾਂ ਨੇ ਕੀਤਾ ਵੱਡਾ ਐਲਾਨ- ਤਿੰਨੋਂ ਖੇਤੀ ਕਾਨੂੰਨ ਰੱਦ ਹੁੰਦਿਆਂ ਹੀ ਵਾਪਸ ਚਲੇ ਜਾਵਾਂਗੇ

11/25/2021 10:30:26 AM

ਸੋਨੀਪਤ (ਦੀਕਸ਼ਿਤ)– ਸਿੰਘੂ ਦੀ ਹੱਦ ’ਤੇ ਕਿਸਾਨਾਂ ਨਾਲ ਧਰਨਾ ਦੇਣ ਵਾਲੀਆਂ ਨਿਹੰਗ ਜਥੇਬੰਦੀਆਂ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਨਿਹੰਗਾਂ ਨੇ ਕਿਹਾ ਕਿ 3 ਖੇਤੀਬਾੜੀ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਦੇ ਮੁਕੰਮਲ ਹੁੰਦਿਆਂ ਹੀ ਉਹ ਇੱਥੋਂ ਚਲੇ ਜਾਣਗੇ। ਉਨ੍ਹਾਂ ਦੀ ਮੁੱਖ ਮੰਗ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਸੀ। ਇਸ ਬਾਰੇ ਪ੍ਰਧਾਨ ਮੰਤਰੀ ਐਲਾਨ ਕਰ ਚੁੱਕੇ ਹਨ। ਜਿੱਥੋਂ ਤਕ ਐੱਮ. ਐੱਸ. ਪੀ. ਦੀ ਗਾਰੰਟੀ ਕਾਨੂੰਨ ਦਾ ਸਵਾਲ ਹੈ ਤਾਂ ਉਸ ਲਈ ਪ੍ਰਧਾਨ ਮੰਤਰੀ ਕਮੇਟੀ ਬਣਾਉਣ ਦੀ ਗੱਲ ਕਹਿ ਚੁੱਕੇ ਹਨ। ਸੰਸਦ ’ਚ ਖੇਤੀਬਾੜੀ ਕਾਨੂੰਨ ਦੇ ਰੱਦ ਹੁੰਦਿਆਂਹੀ ਪੂਰੇ ਦੇਸ਼ ਵਿਚ ਅਖੰਡ ਪਾਠ ਰੱਖੇ ਜਾਣਗੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

ਨਿਹੰਗ ਜਥੇਦਾਰ ਰਾਜਾ ਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਗੱਲ ਆਖੀ ਹੈ। ਉਸ ਪਿੱਛੋਂ ਸਭ ਕਿਸਾਨ-ਮਜ਼ਦੂਰ ਸੰਗਠਨਾਂ ਨੇ ਖੁਸ਼ੀ ਮਨਾਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਸੰਸਦ ਦੇ ਸੈਸ਼ਨ ’ਚ ਬਕਾਇਦਾ ਕਾਨੂੰਨਾਂ ਨੂੰ ਵਾਪਸ ਲੈਣ ਦੀ ਸਾਰੀ ਸੰਵਿਧਾਨਕ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਹੁਣ ਸਭ ਲੋਕ ਸੰਸਦ ਵਿਚ ਕਾਨੂੰਨਾਂ ਦੇ ਰੱਦ ਹੋਣ ਦੀ ਉਡੀਕ ਕਰ ਰਹੇ ਹਨ। ਜਿਸ ਦਿਨ ਕਾਨੂੰਨ ਰੱਦ ਹੋਣ ਦੀ ਰਸਮੀ ਕਾਰਵਾਈ ਪੂਰੀ ਹੋ ਜਾਵੇਗੀ, ਉਸੇ ਦਿਨ ਸਭ ਨਿਹੰਗ ਜਥੇਬੰਦੀਆਂ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅਖੰਡ ਪਾਠ ਰੱਖਣਗੀਆਂ ਅਤੇ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ

ਸ਼ਹੀਦ ਕਿਸਾਨਾਂ ਦੀ ਯਾਦ ’ਚ ਇਕ ਯਾਦਗਾਰ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੀਰਤਨ ਤੇ ਹੋਰ ਸਮਾਗਮ ਕਰਨ ਪਿੱਛੋਂ ਨਿਹੰਗ ਜਥੇਬੰਦੀਆਂਂ, ਨਿਹੰਗ ਫੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਵਾਪਸ ਚਲੀਆਂ ਜਾਣਗੀਆਂ। ਸੰਸਦ ’ਚ ਕਾਨੂੰਨ ਰੱਦ ਹੋਣ ਦੇ ਤੁਰੰਤ ਪਿੱਛੋਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ


Tanu

Content Editor

Related News