BSF ਕਾਫ਼ਲੇ ''ਤੇ ਹਮਲਾ ਮਾਮਲਾ : ਐੱਨ.ਆਈ.ਏ. ਵਲੋਂ ਲਸ਼ਕਰ ਦੇ 2 ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ

Friday, Dec 08, 2023 - 02:04 PM (IST)

BSF ਕਾਫ਼ਲੇ ''ਤੇ ਹਮਲਾ ਮਾਮਲਾ : ਐੱਨ.ਆਈ.ਏ. ਵਲੋਂ ਲਸ਼ਕਰ ਦੇ 2 ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ

ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਾਲ 2015 'ਚ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਬੀ.ਐੱਸ.ਐੱਫ. ਦੇ ਕਾਫ਼ਲੇ 'ਤੇ ਅੱਤਵਾਦੀ ਹਮਲੇ 'ਚ ਸ਼ਾਮਲ ਹੋਣ ਲਈ ਲਸ਼ਕਰ-ਏ-ਤੋਇਬਾ ਦੇ 2 ਮੁੱਖ ਮੈਂਬਰਾਂ ਦੀਆਂ ਜਾਇਦਾਦਾਂ ਵੀਰਵਾਰ ਨੂੰ ਕੁਰਕ ਕਰ ਲਈਆਂ। 5 ਅਗਸਤ 2015 ਨੂੰ ਊਧਮਪੁਰ ਜ਼ਿਲ੍ਹੇ 'ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਹੋਏ ਹਮਲੇ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ 2 ਜਵਾਨ ਸ਼ਹੀਦ ਹੋ ਗਏ ਸਨ ਅਤੇ 13 ਹੋਰ ਜ਼ਖ਼ਮੀ ਹੋਏ ਸਨ। ਸੁਰੱਖਿਆ ਫ਼ੋਰਸਾਂ ਦੀ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਮਾਰਿਆ ਗਿਆ ਸੀ ਅਤੇ ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਨਾਵੇਦ ਵਜੋਂ ਹੋਈ।

PunjabKesari

ਐੱਨ.ਆਈ.ਏ. ਨੇ ਕਿਹਾ,''ਜਿਹੜੇ 2 ਦੋਸ਼ੀਆਂ ਦੀ ਜਾਇਦਾਦ ਵੀਰਵਾਰ ਨੂੰ ਕੁਰਕ ਕੀਤੀ ਗਈ ਹੈ, ਉਨ੍ਹਾਂ ਨੂੰ ਬਾਅਦ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਮੌਜੂਦਾ ਸਮੇਂ ਜੰਮੂ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ 'ਚ ਉਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਹੈ।'' ਏਜੰਸੀ ਨੇ ਕਿਹਾ ਕਿ ਐੱਨ.ਆਈ.ਏ. ਦੀ ਜਾਂਚ ਅਨੁਸਾਰ, ਦੋਹਾਂ ਦੀ ਪਛਾਣ ਫੈਆਜ਼ ਅਹਿਮਦ ਇੱਟੂ ਉਰਫ਼ ਫੈਆਜ਼ ਖਾਰ ਅਤੇ ਖੁਰਸ਼ੀਦ ਅਹਿਮਦ ਭੱਟ ਸੂਰੀਆ ਵਜੋਂ ਹੋਈ ਹੈ, ਜੋ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੈਂਬਰ ਹਨ। ਏਜੰਸੀ ਅਨੁਸਾਰ ਮੌਜੂਦਾ ਮਾਮਲੇ 'ਚ 4 ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਕੁਲਗਾਮ ਜ਼ਿਲ੍ਹੇ ਦੇ ਪਿੰਡ ਖੁਡਵਾਨੀ 'ਚ ਫੈਆਜ਼ ਅਹਿਮਦ ਇੱਟੂ ਦਾ ਇਕ ਮੰਜ਼ਿਲਾ ਘਰ ਅਤੇ ਪੁਲਵਾਮਾ ਜ਼ਿਲ੍ਹੇ 'ਚ ਖੁਰਸ਼ੀਦ ਅਹਿਮਦ ਦੀਆਂ 2 ਜ਼ਮੀਨਾਂ ਨਾਲ 2 ਮੰਜ਼ਿਲਾਂ ਇਕ ਮਕਾਨ ਵੀ ਸ਼ਾਮਲ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News