ਟੈਰਰ ਫੰਡਿੰਗ ਮਾਮਲਾ : NIA ਵੱਲੋਂ ਕਸ਼ਮੀਰ ’ਚ 7 ਟਿਕਾਣਿਆਂ ’ਤੇ ਛਾਪੇ ਮਾਰੇ ਗਏ

Wednesday, Sep 22, 2021 - 11:05 AM (IST)

ਟੈਰਰ ਫੰਡਿੰਗ ਮਾਮਲਾ : NIA ਵੱਲੋਂ ਕਸ਼ਮੀਰ ’ਚ 7 ਟਿਕਾਣਿਆਂ ’ਤੇ ਛਾਪੇ ਮਾਰੇ ਗਏ

ਸ਼੍ਰੀਨਗਰ (ਵਾਰਤਾ) –ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੰਗਲਵਾਰ ਆਈ. ਈ. ਡੀ. ਲੱਭਣ ਅਤੇ ਟੈਰਰ ਫੰਡਿੰਗ ਦੇ ਮਾਮਲੇ ਵਿਚ ਕਸ਼ਮੀਰ ਵਾਦੀ ਵਿਚ 7 ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਵਿਚ ਆਈ. ਈ. ਡੀ. ਦੀ ਬਰਾਮਦਗੀ ਸਬੰਧੀ ਸ਼੍ਰੀਨਗਰ ਦੇ ਬਾਹਰੀ ਇਲਾਕੇ ਲਾਸਜਾਨ ਵਿਖੇ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਐੱਨ. ਆਈ. ਏ. ਦਾ ਅਧਿਕਾਰੀਆਂ ਨੇ ਮੁਹੰਮਦ ਸ਼ਫੀ ਵਾਨੀ ਅਤੇ ਉਸਦੇ ਪੁੱਤਰ ਰਈਸ਼ ਅਹਿਮਦ ਦੇ ਘਰ ਛਾਪੇ ਮਾਰੇ।

ਇਹ ਵੀ ਪੜ੍ਹੋ : ਅਸਾਮ ’ਚ 8 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਦੋ ਹਿਰਾਸਤ ’ਚ

ਅਧਿਕਾਰੀਆਂ ਨੇ ਪਿਤਾ-ਪੁੱਤਰ ਦੇ ਮੋਬਾਇਲ ਫੋਨ ਜ਼ਬਤ ਕਰ ਲਏ। ਦੋਵਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਇਲਾਵਾ ਐੱਨ. ਆਈ. ਏ. ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸ਼ਿਰੀਖੇਤਰ ਵਿਚ ਇਕ ਸਰਕਾਰੀ ਮੁਲਾਜ਼ਮ ਦੇ ਘਰ ਛਾਪਾ ਮਾਰਿਆ। ਅਜਿਹੇ ਛਾਪੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਵੀ ਮਾਰੇ ਗਏ। ਐੱਨ. ਆਈ. ਏ. ਨੇ ਕਸ਼ਮੀਰ ਵਾਦੀ ਅਤੇ ਜੰਮੂ ਖੇਤਰ ਵਿਚ ਟੈਰਰ ਫੰਡਿੰਗ ਮਾਮਲੇ ਵਿਚ ਹੁਣ ਤੱਕ 12 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਯੋਗੀ ਦਾ ‘ਪ੍ਰਮੋਸ਼ਨ’ ਕਰ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News