NIA ਨੇ ਕਸ਼ਮੀਰ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ, 5 ਲੋਕ ਗ੍ਰਿਫ਼ਤਾਰ

Sunday, Jul 11, 2021 - 01:54 PM (IST)

NIA ਨੇ ਕਸ਼ਮੀਰ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ, 5 ਲੋਕ ਗ੍ਰਿਫ਼ਤਾਰ

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਐਤਵਾਰ ਨੂੰ ਜੰਮੂ ਕਸ਼ਮੀਰ 'ਚ ਕਈ ਥਾਂਵਾਂ 'ਤੇ ਛਾਪਾ ਮਾਰਿਆ ਅਤੇ ਅੱਤਵਾਦ ਵਿੱਤ ਪੋਸ਼ਣ ਦੇ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਅਧਿਕਾਰੀਆਂ ਨੇ ਪ੍ਰਦੇਸ਼  ਪੁਲਸ ਅਤੇ ਨੀਮ ਫ਼ੌਜੀ ਫ਼ੋਰਸਾਂ ਦੀ ਮਦਦ ਨਾਲ ਅਨੰਤਨਾਗ, ਸ਼੍ਰੀਨਗਰ ਅਤੇ ਬਾਰਾਮੂਲਾ ਜ਼ਿਲ੍ਹੇ 'ਚ ਐਤਵਾਰ ਤੜਕੇ ਕਈ ਥਾਂਵਾਂ 'ਤੇ ਛਾਪਾ ਮਾਰਿਆ। ਸੂਤਰਾਂ ਨੇ ਕਿਹਾ,''ਛਾਪੇਮਾਰੀ ਦੌਰਾਨ ਹੁਣ ਤੱਕ ਅਨੰਤਨਾਗ ਤੋਂ ਚਾਰ ਅਤੇ ਸ਼੍ਰੀਨਗਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।'' ਸੂਤਰਾਂ ਅਨੁਸਾਰ ਕੁਝ ਥਾਂਵਾਂ 'ਤੇ ਛਾਪੇਮਾਰੀ ਹਾਲੇ ਵੀ ਜਾਰੀ ਹੈ। 

ਇਹ ਵੀ ਪੜ੍ਹੋ : J&K: ਅੱਤਵਾਦੀ ਗਤੀਵਿਧੀਆਂ ਅਤੇ ਦੇਸ਼ਦ੍ਰੋਹ ਮਾਮਲੇ 'ਚ ਕਾਰਵਾਈ, 11 ਸਰਕਾਰੀ ਕਰਮਚਾਰੀ ਬਰਖਾਸਤ

ਇਹ ਮਾਮਲਾ ਆਨਲਾਈਨ ਅੱਤਵਾਦੀ ਗਤੀਵਿਧੀਆਂ ਨਾਲ ਸੰਬੰਧਤ ਹੈ ਅਤੇ ਇਸ ਸੰਬੰਧ 'ਚ ਵਿਦੇਸ਼ੀ ਅੱਤਵਾਦੀਆਂ ਦੇ ਸੰਪਰਕ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਹਿਜ਼ਬੁਲ ਮੁਜਾਹੀਦੀਨ ਮੁਖੀ ਸਈਅਦ ਸਲਾਹੁਦੀਨ ਦੇ 2 ਪੁੱਤਰਾਂ ਸਮੇਤ ਕਸ਼ਮੀਰ ਦੇ 11 ਸਰਕਾਰੀ ਕਰਮੀ ਵੀ ਬਰਖ਼ਾਸਤਗੀ ਦੀ ਕਾਰਵਾਈ ਦੇ ਇਕ ਦਿਨ ਬਾਅਦ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਅੱਤਵਾਦੀ-ਵਿੱਤ ਪੋਸ਼ਣ ਗਤੀਵਿਧੀਆਂ 'ਚ ਉਨ੍ਹਾਂ ਦੀ ਸ਼ਮੂਲੀਅਤ ਲਈ ਬਰਖ਼ਾਸਤ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਸੰਵਿਧਾਨ ਦੀ ਧਾਰਾ 311 (2) (ਸੀ) ਦੇ ਅਧੀਨ ਖ਼ਤਮ ਕਰ ਦਿੱਤੀ ਗਈ, ਜਿਸ ਦੇ ਅਧੀਨ ਕੋਈ ਜਾਂਚ ਨਹੀਂ ਹੁੰਦੀ ਹੈ। ਅਜਿਹੇ ਮਾਮਲਿਆਂ ਨੂੰ ਦੇਖਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਕ ਨਾਮਜ਼ਦ ਕਮੇਟੀ ਵਲੋਂ ਸਿਫ਼ਾਰਿਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦੇਸ਼ ਨਾ ਹਾਰੇ ਕੋਰੋਨਾ ਤੋਂ ਜੰਗ; ਜਾਨ ਤਲੀ ’ਤੇ ਰੱਖ ਕੇ ਟੀਕਾਕਰਨ ਜਾਂਦੇ ਸਿਹਤ ਕਾਮੇ, ਵੀਡੀਓ ਵਾਇਰਲ


author

DIsha

Content Editor

Related News