ਜੰਮੂ-ਕਸ਼ਮੀਰ: ਕਠੁਆ ਤੇ ਬਾਰਾਮੂਲਾ ਸਮੇਤ ਇਨ੍ਹਾਂ ਜ਼ਿਲ੍ਹਿਆਂ ’ਚ NIA ਦੀ ਛਾਪੇਮਾਰੀ

06/24/2022 3:46:55 PM

ਸ਼੍ਰੀਨਗਰ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਸ਼ੁੱਕਰਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮਨੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨ.ਆਈ.ਏ. ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਪੁਸਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਹਿਯੋਗ ਨਾਲ ਬਾਰਾਮੂਲਾ, ਅਨੰਤਨਾਗ, ਬਾਂਦੀਪੋਰਾ, ਸੋਪੋਰ, ਪੁਲਵਾਮਾ ਅਤੇ ਸ਼੍ਰੀਨਗਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ’ਚ ਛਾਪੇਮਾਰੀ ਕੀਤੀ। 

ਉਨ੍ਹਾਂ ਕਿਹਾ ਕਿ ਜੰਮੂ ਦੇ ਕਠੁਆ ਖੇਤਰ ’ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਛਾਪੇਮਾਰੀ ਕਿਸ ਵਿਸ਼ੇਸ਼ ਅੱਤਵਾਦੀ ਵਿਰੋਧੀ ਮਾਮਲੇ ’ਚ ਕੀਤੀ ਜਾ ਰਹੀ ਹੈ।


Rakesh

Content Editor

Related News