ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ ''ਚ ਸ਼੍ਰੀਨਗਰ ''ਚ NIA ਦੀ ਛਾਪੇਮਾਰੀ
Monday, Mar 28, 2022 - 10:04 AM (IST)
ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਐਤਵਾਰ ਨੂੰ ਇੱਥੇ ਐੱਨ.ਜੀ.ਓ. ਅੱਤਵਾਦ ਵਿੱਤ ਪੋਸ਼ਣ ਮਾਮਲੇ 'ਚ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਏਜੰਸੀ ਨੇ ਉਸ ਵਿਅਕਤੀ ਦਾ ਪੂਰਾ ਵੇਰਵਾ ਨਹੀਂ ਦਿੱਤਾ, ਜਿਸ ਦੇ ਘਰ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਕਸ਼ਮੀਰੀ ਮਨੁੱਖੀ ਅਧਿਕਾਰ ਵਰਕਰ ਖੁਰਰਮ ਪਰਵੇਜ ਦੇ ਸੋਨਾਰ ਸਥਿਤ ਘਰ ਕੀਤੀ ਗਈ, ਜਿਸ ਨੂੰ ਏਜੰਸੀ ਨੇ ਪਿਛਲੇ ਸਾਲ 23 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਐੱਨ.ਆਈ.ਏ. ਨੇ ਕਿਹਾ ਕਿ ਕਸ਼ਮੀਰ 'ਚ ਕੁਝ ਗੈਰ-ਸਰਕਾਰੀ ਸੰਗਠਨਾਂ, ਟਰੱਸਟਾਂ, ਸੋਸਾਇਟੀ ਅਤੇ ਸੰਗਠਨਾਂ ਨੇ ਵੱਖਵਾਦੀ ਅਤੇ ਅੱਤਵਾਦੀ ਸੰਗਠਨਾਂ ਵਲੋਂ ਧਨ ਇਕੱਠਾ ਅਤੇ ਟਰਾਂਸਫਰ ਕੀਤਾ। ਇਸ ਮਾਮਲੇ 'ਚ ਸ਼੍ਰੀਨਗਰ ਦੇ ਸੋਨਵਰ ਬਾਗ 'ਚ ਛਾਪੇਮਾਰੀ ਕੀਤੀ ਗਈ। ਏਜੰਸੀ ਦੇ ਇਕ ਬੁਲਾਰੇ ਨੇ ਕਿਹਾ,''ਇਕ ਸ਼ੱਕੀ ਵਿਅਕਤੀ ਦੇ ਕੰਪਲੈਕਸ 'ਚ ਅੱਜ ਕੀਤੀ ਗਈ ਛਾਪੇਮਾਰੀ 'ਚ ਵਿੱਤੀ ਲੈਣ-ਦੇਣ ਨਾਲ ਸੰਬੰਧਤ ਦਸਤਾਵੇਜ਼ ਬਰਾਮਦ ਹੋਏ। ਮਾਮਲੇ ਦੀ ਜਾਂਚ ਜਾਰੀ ਹੈ।''