NIA ਨੇ ਮਿਜ਼ੋਰਮ 'ਚ ਵਿਸਫ਼ੋਟਕ ਜ਼ਬਤ ਕਰਨ ਦੇ ਮਾਮਲੇ 'ਚ ਕੀਤੀ ਛਾਪੇਮਾਰੀ

06/25/2022 1:14:23 PM

ਆਈਜ਼ੌਲ (ਭਾਸ਼ਾ)- ਐੱਨ.ਆਈ.ਏ. ਨੇ ਭਾਰਤੀ ਅਤੇ ਮਿਆਂਮਾਰ ਦੀ ਕਰੰਸੀ ਅਤੇ ਭਾਰੀ ਮਾਤਰਾ ਵਿਚ ਵਿਸਫੋਟਕ ਜ਼ਬਤ ਕਰਨ ਦੇ ਮਾਮਲੇ ਮਿਜ਼ੋਰਮ ਨੇ ਆਈਜ਼ੌਲ, ਚੰਪਈ ਅਤੇ ਕੋਲਾਸਿਬ ਜ਼ਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਹੈ। ਇਹ ਖੇਪ ਮਿਆਂਮਾਰ ਦੀ ਇਕ ਸੰਸਥਾ ਨੂੰ ਭੇਜੀ ਜਾਣੀ ਸੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਈਜ਼ੌਲ, ਚੰਪਾਈ ਅਤੇ ਕੋਲਾਸਿਬ ਜ਼ਿਲ੍ਹਿਆਂ 'ਚ ਪੰਜ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।

ਐੱਨ.ਆਈ.ਏ. ਨੇ ਕਿਹਾ ਕਿ ਇਹ ਮਾਮਲਾ ਟੀਪਾ ਥਾਣੇ ਦੇ ਜੋਨਲਿੰਗ ਖੇਤਰ ਵਿੱਚ ਇੱਕ ਵਾਹਨ ਤੋਂ 1,000 ਡੈਟੋਨੇਟਰ, 4,500 ਮੀਟਰ ਡੈਟੋਨੇਟਰ ਫਿਊਜ਼, 2,421.12 ਕਿਲੋਗ੍ਰਾਮ ਵਿਸਫੋਟਕ ਅਤੇ ਭਾਰਤੀ ਅਤੇ ਮਿਆਂਮਾਰ ਦੀ ਕਰੰਸੀ ਜ਼ਬਤ ਕਰਨ ਨਾਲ ਸਬੰਧਤ ਹੈ। ਏਜੰਸੀ ਨੇ ਕਿਹਾ ਕਿ ਇਹ ਖੇਪ ਮਿਆਂਮਾਰ ਸਥਿਤ ਸੰਗਠਨ ਚਿਨ ਨੈਸ਼ਨਲ ਫਰੰਟ (ਸੀ.ਐੱਨ.ਐੱਫ.) ਨੂੰ ਭੇਜੀ ਜਾਣੀ ਸੀ, ਜੋ ਮਿਆਂਮਾਰ ਸਰਕਾਰ ਦੇ ਖ਼ਿਲਾਫ਼ ਹਥਿਆਰਾਂ ਅਤੇ ਵਿਸਫੋਟਕਾਂ ਨੂੰ ਇਕੱਠਾ ਕਰਨ ਵਿਚ ਲੱਗੀ ਹੋਈ ਹੈ। ਇਹ ਕੇਸ ਪਹਿਲਾਂ 21 ਜਨਵਰੀ ਨੂੰ ਸਾਈਹਾ ਜ਼ਿਲ੍ਹੇ ਦੇ ਟੀਪਾ ਥਾਣੇ ਵਿਚ ਦਰਜ ਕੀਤਾ ਗਿਆ ਸੀ ਅਤੇ 21 ਮਾਰਚ ਨੂੰ ਐੱਨ.ਆਈ.ਏ. ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਏਜੰਸੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਡਿਜੀਟਲ ਉਪਕਰਨ ਅਤੇ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News