NIA ਨੇ PFI ਮਾਮਲੇ ''ਚ ਰਾਜਸਥਾਨ ''ਚ 7 ਟਿਕਾਣਿਆਂ ''ਤੇ ਕੀਤੀ ਛਾਪੇਮਾਰੀ
Saturday, Feb 18, 2023 - 01:28 PM (IST)
ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਾਪੂਲਰ ਫਰੰਟ ਆਫ਼ ਇੰਡੀਆ (PFI) ਮਾਮਲੇ 'ਚ ਸ਼ਨੀਵਾਰ ਯਾਨੀ ਕਿ ਅੱਜ ਰਾਜਸਥਾਨ 'ਚ 7 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਏਜੰਸੀ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ, ਭੀਲਵਾੜਾ, ਬੂੰਦੀ ਅਤੇ ਜੈਪੁਰ ਜ਼ਿਲ੍ਹਿਆਂ 'ਚ 1-1, ਕੋਟਾ 'ਚ 3 ਥਾਵਾਂ 'ਤੇ ਰਿਹਾਇਸ਼ੀ ਅਤੇ ਵਣਜ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ ਹੈ।
NIA ਨੇ ਕਿਹਾ ਕਿ ਤਲਾਸ਼ੀ ਦੌਰਾਨ ਉਨ੍ਹਾਂ ਨੇ ਟਿਕਾਣਿਆਂ ਤੋਂ ਡਿਜੀਟਲ ਉਪਕਰਨ, ਏਅਰ-ਗਨ, ਤੇਜ਼ਧਾਰ ਹਥਿਆਰ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ। ਏਜੰਸੀ ਮੁਤਾਬਕ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਵਸਨੀਕ PFI ਦੇ ਸਾਦਿਕ ਸਰਾਫ ਅਤੇ ਕੋਟਾ ਦੇ ਮੁਹੰਮਦ ਆਸਿਫ ਪਾਬੰਦੀਸ਼ੁਦਾ ਸੰਗਠਨ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਕਾਡਰਾਂ ਨਾਲ ਮਿਲ ਕੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਰਹੇ, ਨਾਲ ਜੁੜਿਆ ਹੈ। 19 ਸਤੰਬਰ 2022 ਨੂੰ NIA ਵਲੋਂ ਇਸ ਬਾਬਤ ਕੇਸ ਦਰਜ ਕੀਤਾ ਗਿਆ ਸੀ।